12.4 C
Alba Iulia
Tuesday, May 21, 2024

ਪੈਰਾ ਬੈਡਮਿੰਟਨ: ਮਾਨਸੀ ਤੇ ਮਨੀਸ਼ਾ ਨੇ ਸੋਨ ਤਗ਼ਮੇ ਜਿੱਤੇ

Must Read


ਓਟਾਵਾ (ਕੈਨੇਡਾ): ਭਾਰਤੀ ਪੈਰਾ-ਬੈਡਮਿੰਟਨ ਖਿਡਾਰੀਆਂ ਨੇ ਇੱਥੇ ਕੈਨੇਡਾ ਇੰਟਰਨੈਸ਼ਨਲ ਪੈਰਾ-ਬੈਡਮਿੰਟਨ ਵਿੱਚ ਦੋ ਸੋਨ ਤਗ਼ਮਿਆਂ ਸਣੇ ਕੁੱਲ 9 ਤਗ਼ਮੇ ਜਿੱਤੇ ਹਨ। ਮੌਜੂਦਾ ਵਿਸ਼ਵ ਚੈਂਪੀਅਨ ਮਾਨਸੀ ਜੋਸ਼ੀ ਨੇ ਰਾਊਂਡ ਰੌਬਿਨ ਗੇੜ ਵਿੱਚ ਆਪਣੇ ਸਾਰੇ ਮੈਚ ਜਿੱਤੇ। ਉਸ ਨੇ ਪਾਰੁਲ ਪਰਮਾਰ, ਫਰਾਂਸ ਦੀ ਕੋਰਾਲਿਨ ਬੈਰਗੇਰੋਨ, ਜਾਪਾਨ ਦੀ ਨੋਰਿਕੋ ਇਤੋ ਅਤੇ ਯੂਕਰੇਨ ਦੀ ਓਕਸਾਨਾ ਕੋਜਿਨਾ ਨੂੰ ਮਾਤ ਦਿੱਤੀ। ਫਾਈਨਲ ਵਿੱਚ ਪਛੜਨ ਮਗਰੋਂ ਵਾਪਸੀ ਕਰਦਿਆਂ ਮਾਨਸੀ ਨੇ ਯੂਕਰੇਨ ਦੀ ਓਕਸਾਨਾ ਕੋਜਿਨਾ ਨੂੰ 21-18, 15-21, 22-20 ਨਾਲ ਹਰਾਇਆ। ਉਸ ਨੇ ਰੁਤਿਕ ਰਘੂਪਤੀ ਨਾਲ ਮਿਕਸਡ ਡਬਲਜ਼ ਐੱਸਐੱਲ-3, ਐੱਸਐੱਲ-5 ਵਿੱਚ ਕਾਂਸੀ ਦਾ ਤਗ਼ਮਾ ਵੀ ਜਿੱਤਿਆ। ਮਨੀਸ਼ਾ ਰਾਮਦਾਸ ਨੇ ਐੱਸਯੂ-5 ਵਰਗ ‘ਚ ਸੋਨ ਤਗ਼ਮਾ ਹਾਸਲ ਕੀਤਾ। ਪੈਰਾਲੰਪਿਕ ਸੋਨ ਤਗ਼ਮਾ ਜੇਤੂ ਪ੍ਰਮੋਦ ਭਗਤ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -