12.4 C
Alba Iulia
Saturday, May 18, 2024

ਵਿੱਕੀ ਕੌਸ਼ਲ ਵੱਲੋਂ ਧਨੁਸ਼ ਨੂੰ ਸ਼ੁਭਕਾਮਨਾਵਾਂ

Must Read


ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਨੇ ਆਪਣੇ ਸਾਥੀ ਅਦਾਕਾਰ ਧਨੁਸ਼ ਨੂੰ ਉਸ ਦੀ ਨਵੀਂ ਫਿਲਮ ‘ਦਿ ਗ੍ਰੇਅ ਮੈਨ’ ਲਈ ਵਧਾਈ ਦਿੱਤੀ ਹੈ। ਧਨੁਸ਼ ਰਿਆਨ ਗੌਸਲਿੰਗ ਦੀ ਇਸ ਨਵੀਂ ਐਕਸ਼ਨ ਫਿਲਮ ਵਿੱਚ ਦਿਖਾਈ ਦੇਵੇਗਾ। ਜ਼ਿਕਰਯੋਗ ਹੈ ਕਿ ਵਿੱਕੀ ਕੌਸ਼ਲ ਮੁੰਬਈ ਵਿੱਚ ਇਸ ਫਿਲਮ ਦੇ ਰੱਖੇ ਗਏ ਗ੍ਰੈਂਡ ਪ੍ਰੀਮੀਅਰ ਵਿੱਚ ਸ਼ਾਮਲ ਹੋਇਆ ਸੀ। ਇਸ ਪ੍ਰੀਮੀਅਰ ਦੌਰਾਨ ਰੂਸੋ ਭਰਾਵਾ ਵਜੋਂ ਮਸ਼ਹੂਰ ਐਂਥਨੀ ਰੂਸੋ ਤੇ ਜੋਸੇਫ਼ ਰੂਸੋ ਵੀ ਮੌਜੂਦ ਸਨ। ਵਿੱਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ‘ਤੈਨੂੰ ਹੋਰ ਤਰੱਕੀ ਮਿਲੇ ਮੇਰੇ ਭਰਾ ਧਨੁਸ਼।’ ਇਸ ਦੇ ਨਾਲ ਹੀ ਵਿੱਕੀ ਨੇ ਰੂਸੋ ਭਰਾਵਾਂ ਨੂੰ ਵੀ ਭਾਰਤ ਵਿੱਚ ਜੀ ਆਇਆਂ ਕਿਹਾ। ਇਸ ਤਸਵੀਰ ਵਿੱਚ ਵਿੱਕੀ, ਧਨੁਸ਼ ਤੇ ਦੋਵੇਂ ਰੂਸੋ ਭਰਾ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਰਿਆਨ ਗੌਸਲਿੰਗ ਇਸ ਫਿਲਮ ਵਿੱਚ ਇੱਕ ਸਿਖਲਾਈ ਯਾਫ਼ਤਾ ਸਿਪਾਹੀ ਸਾਇਰਾ ਸਿਕਸ ਦੀ ਭੂਮਿਕਾ ਨਿਭਾਅ ਰਿਹਾ ਹੈ, ਜਿਸ ਨੂੰ ‘ਦਿ ਗ੍ਰੇਅ ਮੈਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਫਿਲਮ ਨੈੱਟਫਲਿਕਸ ‘ਤੇ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -