12.4 C
Alba Iulia
Sunday, May 5, 2024

ਵਿੱਕੀ ਕੌਸ਼ਲ ਨੇ ‘ਮਸਾਨ’ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ

Must Read


ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਦੀ ਮੁੱਖ ਅਦਾਕਾਰ ਵਜੋਂ ਆਈ ਪਹਿਲੀ ਫਿਲਮ ‘ਮਸਾਨ’ ਨੂੰ ਰਿਲੀਜ਼ ਹੋਇਆਂ ਅੱਜ ਸੱਤ ਵਰ੍ਹੇ ਹੋ ਗਏ ਹਨ। ਇਸ ਫਿਲਮ ਨੂੰ ਯਾਦ ਕਰਦਿਆਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਹਨ। ਫਿਲਮ ਦਾ ਨਿਰਦੇਸ਼ਨ ਨੀਰਜ ਘੇਵਨ ਨੇ ਕੀਤਾ ਸੀ। ਅਦਾਕਾਰ ਨੇ ਇਸ ਫਿਲਮ ਦੀ ਸਫ਼ਲਤਾ ਲਈ ਖੁਸ਼ੀ ਪ੍ਰਗਟਾਉਂਦਿਆਂ ਲਿਖਿਆ ਹੈ, ‘ਸੱਤ ਸਾਲ ਹੋ ਗਏ, ਦਿਲੋਂ ਸ਼ੁਕਰੀਆ।’ ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਆਲੋਚਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ। ਅਦਾਕਾਰ ਦੀ ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੰਦਿਆਂ ਫਿਲਮ ਨਿਰਮਾਤਾ ਜ਼ੋਇਆ ਅਖ਼ਤਰ ਨੇ ਲਿਖਿਆ ਹੈ, ‘ਕਿਆ ਕਮਾਲ ਦੀ ਫਿਲਮ ਹੈ ਤੇ ਤੁਸੀਂ ਕਿੰਨਾ ਵਧੀਆ ਕੰਮ ਕੀਤਾ ਸੀ। ਮੁਬਾਰਕਬਾਦ।’ ਫਿਲਮ ਦੇ ਨਿਰਦੇਸ਼ਕ ਘੇਵਨ ਨੇ ਵੀ ਇਸ ਪੋਸਟ ‘ਤੇ ਬਹੁਤ ਸਾਰੇ ਇਮੋਟੀਕੋਨ ਸਾਂਝੇ ਕੀਤੇ ਹਨ, ਜਿਨ੍ਹਾਂ ਵਿੱਚ ਗੁਬਾਰੇ, ਅੱਗ ਅਤੇ ਰੇਲਗੱਡੀ ਵੀ ਸ਼ਾਮਲ ਹੈ। ਅਦਾਕਾਰ ਦੇ ਦੋਸਤ ਇਸ਼ਾਨ ਖੱਟਰ ਨੇ ਇਸ ਮੌਕੇ ਆਪਣੇ ਦੋਸਤ ਨੂੰ ਵਧਾਈ ਦਿੰਦਿਆਂ ਇਸ ਦਿਨ ਨੂੰ ‘ਮਸਾਨ ਦਿਵਸ’ ਲਿਖਿਆ ਹੈ।’ ਜ਼ਿਕਰਯੋਗ ਹੈ ਕਿ ਇਸ ਫਿਲਮ ਵਿੱਚ ਰਿਚਾ ਚੱਢਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਫਿਲਮ ਸਮਾਜ ਵਿੱਚ ਜਾਤ ਦੇ ਆਧਾਰ ‘ਤੇ ਹੁੰਦੇ ਵਿਤਕਰਿਆਂ ਅਤੇ ਇੱਕ ਨੀਵੀਂ ਜਾਤ ਦੇ ਮੁੰਡੇ ਤੇ ਇੱਕ ਉੱਚੀ ਜਾਤ ਦੀ ਕੁੜੀ ਦੀ ਦੁੱਖਦਾਈ ਪ੍ਰੇਮ ਕਹਾਣੀ ਬਿਆਨੀ ਗਈ ਹੈ। ਇਹ ਫਿਲਮ 2015 ਵਿੱਚ ਕਾਨ ਫਿਲਮ ਫੈਸਟੀਵਲ ਦੌਰਾਨ ਦਿਖਾਈ ਗਈ ਸੀ, ਜਿੱਥੇ ਇਸ ਨੇ ਦੋ ਐਵਾਰਡ ਵੀ ਹਾਸਲ ਕੀਤੇ ਸਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -