12.4 C
Alba Iulia
Thursday, May 9, 2024

ਸੋਨੂ ਨਿਗਮ ਦੀ ਗਜ਼ਲ ‘ਯਾਦ’ ਰਿਲੀਜ਼

Must Read


ਮੁੰਬਈ: ਗਾਇਕ ਸੋਨੂ ਨਿਗਮ ਨੇ ਆਪਣੀ ਨਵੀਂ ਗ਼ਜ਼ਲ ‘ਯਾਦ’ ਰਿਲੀਜ਼ ਕੀਤੀ ਹੈ। ਇਸ ਨੂੰ ਸੰਗੀਤ ਮੁਕੰਦ ਸੂਰਿਆਵੰਸ਼ੀ ਨੇ ਦਿੱਤਾ ਹੈ ਅਤੇ ਇਹ ਸਾਵੇਰੀ ਵਰਮਾ ਨੇ ਲਿਖੀ ਹੈ। ਸੋਨੂ ਨੇ ਆਖਿਆ ਕਿ ਜਦੋਂ ਕਿਸੇ ਨੂੰ ਆਪਣੀ ਮੁਹੱਬਤ ਦਾ ਉਦਰੇਵਾਂ ਹੁੰਦਾ ਹੈ ਜਾਂ ਬੀਤਿਆ ਸਮਾਂ ਯਾਦ ਆਉਂਦਾ ਹੈ ਤਾਂ ਇਹ ਗਜ਼ਲ ਉਸ ਨੂੰ ਉਸ ਦੀਆਂ ਭਾਵਨਾਵਾਂ ਨਾਲ ਜੋੜਦੀ ਹੈ। ਉਸ ਨੇ ਆਖਿਆ, ”ਇਹ ਗਜ਼ਲ ਤੁਹਾਨੂੰ ਬੀਤੇ ਸਮੇਂ ਵਿੱਚ ਲੈ ਕੇ ਜਾਵੇਗੀ ਅਤੇ ਇਹ ਤੁਹਾਡੇ ਵੱਲੋਂ ਕਿਸੇ ਨਾਲ ਬਿਤਾਏ ਪਲਾਂ ਅਤੇ ਯਾਦਾਂ ਨੂੰ ਤਾਜ਼ਾ ਕਰੇਗੀ। ਮੈਨੂੰ ਗੀਤ ਗਾਉਂਦਿਆਂ ਬਹੁਤ ਮਜ਼ਾ ਆਇਆ ਕਿਉਂਕਿ ਇਹ ਸਾਡੇ ਵਿੱਚੋਂ ਬਹੁਤ ਸਾਰਿਆਂ ‘ਤੇ ਢੁਕਦੀ ਹੈ।” ਉਸ ਨੇ ਆਖਿਆ, ”ਮੈਨੂੰ ਉਮੀਦ ਹੈ ਕਿ ਸੰਗੀਤ ਪ੍ਰੇਮੀ ਅਤੇ ਦੁਨੀਆ ਭਰ ਵਿੱਚ ਬੈਠੇ ਮੇਰੇ ਚਾਹੁਣ ਵਾਲੇ ਇਸ ਗਜ਼ਲ ਨੂੰ ਪਸੰਦ ਕਰਨਗੇ ਅਤੇ ਹਮੇਸ਼ਾਂ ਵਾਂਗ ਮੇਰਾ ਸਮਰਥਨ ਕਰਨਗੇ।” ਇਸ ਗਜ਼ਲ ਨੂੰ ਸੋਨੀ ਮਿਊਜ਼ਿਕ ਇੰਡੀਆ ‘ਤੇ ਰਿਲੀਜ਼ ਕੀਤਾ ਗਿਆ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -