12.4 C
Alba Iulia
Friday, May 17, 2024

ਆਲੀਆ ਨੇ ਫ਼ਿਲਮ ‘ਜੀਅ ਲੇ ਜ਼ਰਾ’ ਬਾਰੇ ਪਾਇਆ ਚਾਨਣਾ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਫ਼ਿਲਮ ਨਿਰਮਾਤਾ ਤੇ ਅਦਾਕਾਰ ਫਰਹਾਨ ਅਖ਼ਤਰ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਫ਼ਿਲਮ ‘ਜੀਅ ਲੇ ਜ਼ਰਾ’ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਫ਼ਿਲਮ ਵਿੱਚ ਅਦਾਕਾਰਾ ਕੈਟਰੀਨਾ ਕੈਫ ਤੇ ਪ੍ਰਿਯੰਕਾ ਚੋਪੜਾ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਜ਼ੋਇਆ ਅਖ਼ਤਰ ਵੱਲੋਂ ਲਿਖੀ ਅਤੇ ਰੀਮਾ ਕਾਗਤੀ ਵੱਲੋਂ ਐਕਸਲ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਪ੍ਰੋਡਿਊਸ ਕੀਤੀ ਜਾ ਰਹੀ ਇਸ ਫ਼ਿਲਮ ਦਾ ਐਲਾਨ ਪਿਛਲੇ ਸਾਲ ਕੀਤਾ ਗਿਆ। ਫ਼ਿਲਮ ਬਣਨ ਜਾਂ ਨਾ ਬਣਨ ਬਾਰੇ ਬਹੁਤ ਸਾਰੀਆਂ ਅਫਵਾਹਾਂ ਹਨ ਪਰ ਆਲੀਆ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ। ਆਲੀਆ ਨੇ ਆਖਿਆ,”ਇਹ ਫ਼ਿਲਮ ਬਣਨ ਜਾ ਰਹੀ ਹੈ!.. ਅਸੀਂ ਅਗਲੇ ਸਾਲ ਇਹ ਫ਼ਿਲਮ ਲੈ ਕੇ ਹਾਜ਼ਰ ਹੋਵਾਂਗੇ। ਅਸੀਂ ਫ਼ਿਲਮ ਨੂੰ ਹੱਥੋਂ ਨਹੀਂ ਜਾਣ ਦਿਆਂਗੇ। ਅਸੀਂ ਇਸ ਲਈ ਪੂਰੀ ਵਾਹ ਲਾ ਦਿਆਂਗੇ ਅਤੇ ਅਸੀਂ ਸਾਰੇ ਇਸ ਫ਼ਿਲਮ ਲਈ ਬਹੁਤ ਉਤਾਵਲੇ ਵੀ ਹਾਂ। ਅਸੀਂ ਇਸ ਵਾਸਤੇ ਹੋਰ ਇੰਤਜ਼ਾਰ ਨਹੀਂ ਕਰ ਸਕਦੇ।” ਜਾਣਕਾਰੀ ਅਨੁਸਾਰ ਐਕਸਲ ਐਂਟਰਟੇਨਮੈਂਟ ਭਾਰਤ ਦੇ ਪ੍ਰਸਿੱਧ ਪ੍ਰੋਡਕਸ਼ਨ ਹਾਊਸਿਜ਼ ਵਿਚੋਂ ਇਕ ਹੈ। ਇਸ ਪ੍ਰੋਡਕਸ਼ਨ ਹਾਊਸ ਨੇ ‘ਦਿਲ ਚਾਹਤਾ ਹੈ’, ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ,’ ‘ਦਿਲ ਧੜਕਨੇ ਦੋ’ ਅਤੇ ‘ਗਲੀ ਬੁਆਏ’ ਵਰਗੀਆਂ ਵੱਡੀਆਂ ਫ਼ਿਲਮਾਂ ਦਿੱਤੀਆਂ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -