12.4 C
Alba Iulia
Wednesday, January 17, 2024

GST Collection: ਲਗਾਤਾਰ ਤੀਜੇ ਮਹੀਨੇ ਜੀਐਸਟੀ ਕਲੈਕਸ਼ਨ ‘ਚ ਵਾਧਾ, ਪਿਛਲੇ ਸਾਲ ਦੇ ਮੁਕਾਬਲੇ 23% ਦਾ ਹੋਇਆ ਵਾਧਾ

Must Read

ਵਿੱਤ ਮੰਤਰਾਲੇ ਨੇ ਕਿਹਾ ਕਿ ਸਤੰਬਰ 2021 ਵਿੱਚ ਕੁੱਲ ਜੀਐਸਟੀ ਮਾਲੀਆ 1,17,010 ਕਰੋੜ ਰੁਪਏ ਰਿਹਾ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜੀਐਸਟੀ ਕੁਲੈਕਸ਼ਨ ਵਿੱਚ 23 ਫ਼ੀਸਦੀ ਦਾ ਵਾਧਾ ਹੋਇਆ ਹੈ।

ਨਵੀਂ ਦਿੱਲੀਸਰਕਾਰ ਦਾ ਵਸਤੂ ਅਤੇ ਸੇਵਾਵਾਂ (GST) ਸੰਗ੍ਰਹਿ ਲਗਾਤਾਰ ਤੀਜੇ ਮਹੀਨੇ ਲੱਖ ਕਰੋੜ ਰੁਪਏ ਤੋਂ ਵੱਧ ਗਿਆ ਹੈ। ਸਤੰਬਰ ਮਹੀਨੇ ਵਿੱਚ 1.17 ਲੱਖ ਕਰੋੜ ਰੁਪਏ ਤੋਂ ਵੱਧ ਦਾ ਜੀਐਸਟੀ ਇਕੱਠਾ ਹੋਇਆ ਸੀ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜੀਐਸਟੀ ਕੁਲੈਕਸ਼ਨ ਵਿੱਚ 23 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਸਤੰਬਰ ਵਿੱਚ 95,480 ਕਰੋੜ ਰੁਪਏ ਦਾ ਜੀਐਸਟੀ ਸੰਗ੍ਰਹਿ ਕੀਤਾ ਗਿਆ ਸੀ। ਦੂਜੇ ਪਾਸੇਜੇ ਅਸੀਂ 2019 ਵਿੱਚ ਕੋਰੋਨਾ ਹਮਲੇ ਤੋਂ ਬਾਅਦ ਦੀ ਗੱਲ ਕਰੀਏ ਤਾਂ ਇਸ ਵਿੱਚ 27 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਤੰਬਰ 2019 ਵਿੱਚ 91916 ਕਰੋੜ ਰੁਪਏ ਦਾ ਜੀਐਸਟੀ ਸੰਗ੍ਰਹਿ ਕੀਤਾ ਗਿਆ ਸੀ।ਲਗਾਤਾਰ ਤੀਜੇ ਮਹੀਨੇ ਇੱਕ ਲੱਖ ਕਰੋੜ ਤੋਂ ਪਾਰਵਿੱਤ ਮੰਤਰਾਲੇ ਨੇ ਕਿਹਾ ਕਿ ਸਤੰਬਰ 2021 ਵਿੱਚ ਕੁੱਲ ਜੀਐਸਟੀ ਮਾਲੀਆ 1,17,010 ਕਰੋੜ ਰੁਪਏ ਰਿਹਾ। ਇਸ ਚ ਕੇਂਦਰੀ ਜੀਐਸਟੀ ਦੇ 20,578 ਕਰੋੜ ਰੁਪਏਸਟੇਟ ਜੀਐਸਟੀ ਦੇ 26,767 ਕਰੋੜ ਰੁਪਏਏਕੀਕ੍ਰਿਤ ਜੀਐਸਟੀ ਦੇ 60,911 ਕਰੋੜ ਰੁਪਏ (ਮਾਲ ਦੇ ਆਯਾਤ ਤੇ ਇਕੱਠੇ ਕੀਤੇ 29,555 ਕਰੋੜ ਰੁਪਏ ਸਮੇਤਅਤੇ ਉਪਕਰ ਦੇ 8,754 ਕਰੋੜ ਰੁਪਏ ਸ਼ਾਮਲ ਹਨ (ਸਾਮਾਨ ਦੇ ਆਯਾਤ ਤੇ ਹਾਸਲ 623 ਕਰੋੜ ਰੁਪਏ ਸਮੇਤਸ਼ਾਮਲ ਹਨ। ਸਤੰਬਰ ਵਿੱਚ ਭਾਰਤ ਦਾ ਵਸਤੂ ਅਤੇ ਸੇਵਾ ਟੈਕਸ (ਜੀਐਸਟੀਸੰਗ੍ਰਹਿ ਲਗਾਤਾਰ ਤੀਜੇ ਮਹੀਨੇ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ ਹੈ।

ਪਿਛਲੇ ਸਾਲ ਦੇ ਮੁਕਾਬਲੇ 23 ਫੀਸਦੀ ਵਾਧਾ

ਸਤੰਬਰ 2021 ਵਿੱਚ ਜੀਐਸਟੀ ਸੰਗ੍ਰਹਿ ਪਿਛਲੇ ਸਾਲ ਸਤੰਬਰ 2020 ਦੇ ਮਾਲੀਏ ਨਾਲੋਂ 23 ਪ੍ਰਤੀਸ਼ਤ ਜ਼ਿਆਦਾ ਹੈ। ਤੰਬਰ ਦੌਰਾਨ ਸਾਮਾਨ ਦੇ ਆਯਾਤ ਤੋਂ ਆਮਦਨੀ 30 ਪ੍ਰਤੀਸ਼ਤ ਜ਼ਿਆਦਾ ਸੀ ਅਤੇ ਘਰੇਲੂ ਲੈਣ ਦੇਣ (ਸੇਵਾਵਾਂ ਦੇ ਆਯਾਤ ਸਮੇਤਤੋਂ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 20 ਪ੍ਰਤੀਸ਼ਤ ਵੱਧ ਸੀ।

ਅਗਸਤ ਵਿੱਚ 1,12,020 ਕਰੋੜ ਰੁਪਏ ਦਾ ਕਲੈਕਸ਼ਨ

ਸਤੰਬਰ ਤੋਂ ਪਹਿਲਾਂ ਅਗਸਤ 2021 ਵਿੱਚ ਜੀਐਸਟੀ ਕੁਲੈਕਸ਼ਨ 1,12,020 ਕਰੋੜ ਰੁਪਏ ਸੀ। ਇਨ੍ਹਾਂ ਅੰਕੜਿਆਂ ਨੂੰ ਦੇਖਦੇ ਹੋਏ ਤੁਸੀਂ ਸਮਝ ਸਕਦੇ ਹੋ ਕਿ ਭਾਰਤ ਵਿੱਚ ਕੋਰੋਨਾ ਕਾਰਨ ਨੁਕਸਾਨੀ ਗਈ ਅਰਥ ਵਿਵਸਥਾ ਹੁਣ ਮੁੜ ਲੀਹ ਤੇ ਆ ਗਈ ਹੈ।

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -