12.4 C
Alba Iulia
Monday, May 6, 2024

ਇੱਕ-ਦੂਜੇ ਦੇ ਕਰੀਬ ਆਏ ਸ਼ਹਿਨਾਜ਼ ਗਿੱਲ ਤੇ ਰਾਘਵ

Must Read


ਚੰਡੀਗੜ੍ਹ: ਪਿਛਲੇ ਕੁਝ ਸਮੇਂ ਤੋਂ ਅਦਾਕਾਰਾ ਸ਼ਹਿਨਾਜ਼ ਗਿੱਲ ਤੇ ਅਦਾਕਾਰ ਰਾਘਵ ਜੁਆਲ ਇਕੱਠੇ ਘੁੰਮਦੇ ਦੇਖੇ ਗਏ ਹਨ। ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ ਸਿਨੇ ਜਗਤ ਵਿੱਚ ਪੈਰ ਧਰਨ ਜਾ ਰਹੀ ਸ਼ਹਿਨਾਜ਼ ਗਿੱਲ ਨਾਲ ਰਾਘਵ ਜੁਆਲ ਵੀ ਇਸ ਫਿਲਮ ਨਜ਼ਰ ਆਵੇਗਾ। ਜੇਕਰ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦਿਨਾਂ ਦੌਰਾਨ ਦੋਵੇਂ ਇੱਕ-ਦੂਜੇ ਦੇ ਕਰੀਬ ਆਏ ਹਨ। ਦੋਵੇਂ ਚੰਗੇ ਦੋਸਤ ਬਣ ਗਏ ਹਨ ਅਤੇ ਇੱਕ-ਦੂਜੇ ਨੂੰ ਪਸੰਦ ਕਰਦੇ ਹਨ! ਇੱਕ ਬਾਲੀਵੁੱਡ ਮੈਗਜ਼ੀਨ ਦੀ ਰਿਪੋਰਟ ਅਨੁਸਾਰ ਸ਼ਹਿਨਾਜ਼ ਗਿੱਲ ਤੇ ਰਾਘਵ ਹਾਲ ਹੀ ਵਿੱਚ ਇਕੱਠੇ ਰਿਸ਼ੀਕੇਸ਼ ਘੁੰਮ ਕੇ ਆਏ ਹਨ ਤੇ ਦੋਵਾਂ ਨੂੰ ਹਵਾਈ ਅੱਡੇ ‘ਤੇ ਦੇਖਿਆ ਗਿਆ ਸੀ। ਰਾਘਵ ਨੇ ਦੋਵਾਂ ਵਿਚਾਲੇ ਕੋਈ ਖਾਸ ਰਿਸ਼ਤਾ ਹੋਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਲੋਕਾਂ ਨੂੰ ਅਜਿਹੀਆਂ ਅਫ਼ਵਾਹਾਂ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ। -ਟ੍ਰਿਬਿਊਨ ਵੈੱਬ ਡੈਸਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -