12.4 C
Alba Iulia
Saturday, May 18, 2024

ਵਿੱਕੀ ਨੂੰ ਸਰਬੋਤਮ ਅਦਾਕਾਰ-ਕ੍ਰਿਟਿਕਸ ਪੁਰਸਕਾਰ

Must Read


ਚੰਡੀਗੜ੍ਹ: ਅਦਾਕਾਰ ਜੋੜੀ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਵਿਆਹ ਮਗਰੋਂ ਪਹਿਲੀ ਵਾਰ ਰੈੱਡ ਕਾਰਪੈਟ ‘ਤੇ ਨਜ਼ਰ ਆਏ। ਇਹ ਜੋੜੀ ਮੰਗਲਵਾਰ ਰਾਤੀ ਮੁੰਬਈ ਵਿੱਚ ਕਰਵਾਏ ’67ਵੇਂ ਫਿਲਮ ਫੇਅਰ ਅਵਾਰਡਜ਼’ ਵਿੱਚ ਸ਼ਾਮਲ ਹੋਈ। ਇਸ ਦੌਰਾਨ ਵਿੱਕੀ ਕੌਸ਼ਲ ਨੂੰ ਫ਼ਿਲਮ ‘ਸਰਦਾਰ ਊਧਮ’ ਲਈ ਬੈਸਟ ਐਕਟਰ-ਕ੍ਰਿਟਿਕਸ ਪੁਰਸਕਾਰ ਨਾਲ ਨਿਵਾਜਿਆ ਗਿਆ। ਪੁਰਸਕਾਰ ਲੈਣ ਮਗਰੋਂ ਵਿੱਕੀ ਨੇ ਉੱਚੀ ਆਵਾਜ਼ ਵਿੱਚ ਆਪਣੀ ਪਤਨੀ ਦਾ ਨਾਂ ਲਿਆ, ਜਿਸ ਦੇ ਜਵਾਬ ਵਿੱਚ ਕੈਟਰੀਨਾ ਨੇ ਵੀ ਉੱਚੀ ਆਵਾਜ਼ ਵਿੱਚ ਉਸ ਨੂੰ ਹੱਲਾਸ਼ੇਰੀ ਦਿੰਦਿਆਂ ਤਾੜੀਆਂ ਵਜਾਈਆਂ। ਵਿੱਕੀ ਨੇ ਕਿਹਾ, ‘ਇਹ ਮੇਰਾ ਪਹਿਲਾ ਫ਼ਿਲਮ ਫੇਅਰ ਪੁਰਸਕਾਰ ਹੈ। ਇਹ ਅਹਿਸਾਸ ਬਹੁਤ ਖਾਸ ਹੈ। ਇਹ ਫ਼ਿਲਮ ਵੀ ਸਾਡੇ ਸਾਰਿਆਂ ਲਈ ਬਹੁਤ ਖਾਸ ਸੀ। ਇਸ ਲਈ ਵੱਡੇ ਭਰਾ ਸੁਜੀਤ ਦਾ ਧੰਨਵਾਦ। ਮੇਰੀ ਇਹ ਪੇਸ਼ਕਾਰੀ ਅਦਾਕਾਰ ਇਰਫਾਨ ਖ਼ਾਨ ਨੂੰ ਇੱਕ ਸ਼ਰਧਾਂਜਲੀ ਹੈ। ਮੈਂ ਉਸ ਨੂੰ ਬਹੁਤ ਯਾਦ ਕਰਦਾ ਹਾਂ।’ ਵਿੱਕੀ ਨੇ ਕੈਟਰੀਨਾ ਨੂੰ ਮੁਖਾਤਬ ਹੁੰਦਿਆਂ ਕਿਹਾ, ‘ਮੇਰੀ ਪਿਆਰੀ ਪਤਨੀ, ਤੂੰ ਮੇਰੀ ਜ਼ਿੰਦਗੀ ਵਿੱਚ ਬਹੁਤ ਖੁਸ਼ੀ ਲਿਆਂਦੀ ਹੈ।’ ਇਸ ਮਗਰੋਂ ਆਪਣੇ ਪੁਰਸਕਾਰ ਨੂੰ ਆਪਣੇ ਪਰਿਵਾਰ ਵੱਲ ਦਿਖਾਉਂਦੇ ਹੋਏ ਅਦਾਕਾਰ ਨੇ ਕਿਹਾ, ‘ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਮੰਮੀ-ਡੈਡੀ… ਮੇਰੀ ਪਿਆਰੀ ਕੈਟਰੀਨਾ ਨੂੰ ਬਹੁਤ ਸਾਰਾ ਪਿਆਰ… ਧੰਨਵਾਦ ਸੰਨੀ, ਤੁਸੀਂ ਸਾਰਿਆਂ ਨੇ ਰਲ ਕੇ ਮੇਰੀ ਸ਼ਖ਼ਸੀਅਤ ਦਾ ਨਿਰਮਾਣ ਕੀਤਾ ਹੈ।’ ਵਿੱਕੀ ਨੇ ਆਪਣੀ ਸੀਟ ‘ਤੇ ਵਾਪਸ ਜਾ ਕੇ ਕੈਟਰੀਨਾ ਨੂੰ ਪਿਆਰ ਦਿੱਤਾ। ਜਦੋਂ ਵਿੱਕੀ ਤੇ ਕੈਟਰੀਨਾ ਰੈੱਡ ਕਾਰਪੈਟ ‘ਤੇ ਐਵਾਰਡ ਸ਼ੋਅ ਵਿੱਚ ਦਾਖ਼ਲ ਹੋ ਰਹੇ ਸਨ ਤਾਂ ਸ਼ੋਅ ਦੇ ਮੇਜ਼ਬਾਨ ਅਦਾਕਾਰ ਰਣਵੀਰ ਨੇ ਆਖਿਆ, ‘ਬਹੁਤ ਪਿਆਰੀ ਜੋੜੀ, ਰੱਬ ਤੁਹਾਨੂੰ ਖੁਸ਼ ਰੱਖੇ।’ -ਟ੍ਰਿਬਿਊਨ ਵੈੱਬ ਡੈਸਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -