12.4 C
Alba Iulia
Saturday, May 18, 2024

ਵਿੱਕੀ ਦੀ ਮੌਜੂਦਗੀ ’ਚ ਕੈਟਰੀਨਾ ਨਾਲ ਸ਼ੂਟਿੰਗ ਤੋਂ ਘਬਰਾ ਗਿਆ ਸੀ ਸਿਧਾਂਤ ਚਤੁਰਵੇਦੀ

Must Read


ਮੁੰਬਈ: ਅਦਾਕਾਰ ਸਿਧਾਂਤ ਚਤੁਰਵੇਦੀ ਫ਼ਿਲਮ ‘ਫੋਨ ਭੂਤ’ ਵਿੱਚ ਕੈਟਰੀਨਾ ਕੈਫ਼ ਨਾਲ ਕੰਮ ਕਰਨ ਦੌਰਾਨ ਕਾਫ਼ੀ ਘਬਰਾਇਆ ਹੋਇਆ ਸੀ। ਇਸ ਫਿਲਮ ਵਿੱਚ ਅਦਾਕਾਰ ਈਸ਼ਾਨ ਖੱਟਰ ਵੀ ਹੈ। ਤਿੰਨੇ ਕਲਾਕਾਰ ਹਾਲ ਹੀ ‘ਚ ਕਰਨ ਜੌਹਰ ਦੇ ਸ਼ੋਅ ‘ਕੌਫ਼ੀ ਵਿਦ ਕਰਨ ਸੀਜ਼ਨ 7’ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਕਰਨ ਨੇ ਸਿਧਾਂਤ ਨੂੰ ਪੁੱਛਿਆ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਕੀ ਕਦੇ ਵੀ ਉਸ ਨੂੰ ਕੈਟਰੀਨਾ ਦੇ ਨੇੜੇ ਹੋਣ ਕਾਰਨ ਡਰ ਲੱਗਿਆ? ਇਸ ਸਵਾਲ ਦਾ ਜਵਾਬ ਦਿੰਦਿਆਂ ਸਿਧਾਂਤ ਨੇ ਕਿਹਾ, ‘ਮੇਰਾ ਖ਼ਿਆਲ ਹੈ ਕਿ ਅਸੀਂ ਦੋਵਾਂ ਨੇ ਪਹਿਲੀ ਵਾਰ ਇਕੱਠਿਆਂ ਕੰਮ ਕੀਤਾ ਹੈ। ਮੈਂ ਬਹੁਤ ਹੀ ਘਬਰਾਇਆ ਹੋਇਆ ਸੀ, ਕਿਉਂਕਿ ਵਿੱਕੀ ਵੀ ਉੱਥੇ ਮੌਜੂਦ ਸੀ।’ ਪਹਿਲਾਂ ਦੀਪਿਕਾ ਤੇ ਹੁਣ ਕੈਟਰੀਨਾ ਨਾਲ ਕੰਮ ਕਰਨ ਦੇ ਤਜਰਬੇ ਬਾਰੇ ਪੁੱਛੇ ਜਾਣ ‘ਤੇ ਸਿਧਾਂਤ ਨੇ ਕਿਹਾ, ‘ਦੋਵੇਂ ਸ਼ਖ਼ਸੀਅਤਾਂ ਇੱਕ ਦੂਜੇ ਤੋਂ ਬਹੁਤ ਵੱਖਰੀਆਂ ਹਨ। ਮੇਰੇ ਲਈ ਹਰ ਫਿਲਮ ਹੀ ਪਹਿਲੀ ਫਿਲਮ ਵਾਂਗ ਹੁੰਦੀ ਹੈ। ਮੈਂ ਆਪਣੀ ਪਹਿਲੀ ਫਿਲਮ ਵਿੱਚ ਰਣਬੀਰ ਤੇ ਆਲੀਆ ਨਾਲ ਕੰਮ ਕੀਤਾ, ਫਿਰ ਮੈਂ ਦੀਪਿਕਾ ਨਾਲ ਕੰਮ ਕੀਤਾ ਤੇ ਹੁਣ ਕੈਟਰੀਨਾ ਨਾਲ।’ ਜ਼ਿਕਰਯੋਗ ਹੈ ਕਿ ਫਿਲਮ ‘ਫੋਨ ਭੂਤ’ 4 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -