12.4 C
Alba Iulia
Saturday, May 18, 2024

‘ਬ੍ਰਹਮਾਸਤਰ ਭਾਗ ਇੱਕ: ਸ਼ਿਵਾ’ ਨੇ ਦੋ ਦਿਨਾਂ ’ਚ ਕਮਾਏ 160 ਕਰੋੜ

Must Read


ਮੁੰਬਈ: ਫਿਲਮ ‘ਬ੍ਰਹਮਾਸਤਰ ਭਾਗ ਇੱਕ: ਸ਼ਿਵਾ’ ਨੇ ਰਿਲੀਜ਼ ਦੇ ਦੋ ਦਿਨਾਂ ਦੇ ਅੰਦਰ ਹੀ 150 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਦੇ ਨਿਰਮਾਤਾਵਾਂ ਵੱਲੋਂ ਅੱਜ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 9 ਸਤੰਬਰ ਨੂੰ ਰਿਲੀਜ਼ ਹੋਈ ਇਸ ਵੱਡੇ ਬਜਟ ਵਾਲੀ ਫਿਲਮ ਨੇ ਪਹਿਲੇ ਹੀ ਦਿਨ 75 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਰਣਬੀਰ ਕਪੂਰ, ਆਲੀਆ ਭੱਟ ਤੇ ਅਮਿਤਾਭ ਬੱਚਨ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਸ ਫਿਲਮ ਨੇ ਦੂਜੇ ਦਿਨ 85 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਮਗਰੋਂ ਹੁਣ ਤੱਕ ਦੀ ਕੁੱਲ ਕਮਾਈ 160 ਕਰੋੜ ਰੁਪਏ ਦਰਜ ਕੀਤੀ ਗਈ ਹੈ। ਨਿਰਦੇਸ਼ਕ ਅਯਾਨ ਮੁਖਰਜੀ ਵੱਲੋਂ ਤਿਆਰ ਕੀਤੀ ਗਈ ਇਹ ਫਿਲਮ ਵੀਐੱਫਐਕਸ ਤਕਨੀਕ ਨਾਲ ਤਿਆਰ ਕੀਤੀ ਗਈ ਹੈ ਅਤੇ ਐਕਸ਼ਨ, ਪਿਆਰ ਤੇ ਡਰਾਮੇ ਨਾਲ ਭਰਪੂਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਿਲਮ 400 ਕਰੋੜ ਰੁਪਏ ਵਿੱਚ ਤਿਆਰ ਕੀਤੀ ਗਈ ਹੈ। ਫਿਲਮ ਦੀ ਸਫਲਤਾ ‘ਤੇ ਖੁਸ਼ੀ ਜ਼ਾਹਰ ਕਰਦਿਆਂ ਅਯਾਨ ਮੁਖਰਜੀ ਨੇ ਆਪਣੇ ਇੰਸਟਾਗ੍ਰਾਮ ‘ਤੇ ਕਿਹਾ, ”ਪਿਆਰ ਨਾਲੋਂ ਵੱਡਾ ਹੋਰ ਕੋਈ ਬ੍ਰਹਮਾਸਤਰ ਨਹੀਂ ਹੈ ਦੁਨੀਆ ਵਿੱਚ। ਸਿਨੇਮਾਘਰਾਂ ਵਿੱਚ ਆ ਕੇ ਫਿਲਮ ਦੇਖਣ ਵਾਲੇ ਤੇ ਇਸ ਫਿਲਮ ਨੂੰ ਬੇਸ਼ੁਮਾਰ ਪਿਆਰ ਦੇਣ ਵਾਲੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ।” -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -