12.4 C
Alba Iulia
Monday, April 29, 2024

ਚੀਨ ਨੇ ਤਾਇਵਾਨ ’ਤੇ ਰੁਖ਼ ਨਰਮ ਕੀਤਾ

Must Read


ਪੇਈਚਿੰਗ, 21 ਸਤੰਬਰ

ਤਾਇਵਾਨ ਦੇ ਮਾਮਲੇ ‘ਤੇ ਅੱਜ ਆਪਣਾ ਰੁਖ਼ ਨਰਮ ਕਰਦਿਆਂ ਚੀਨ ਨੇ ਕਿਹਾ ਕਿ ਇਸ ਗੱਲ ‘ਚ ਕੋਈ ਸ਼ੱਕ ਨਹੀਂ ਹੈ ਕਿ ਇਕ ਦਿਨ ਇਹ ਖ਼ੁਦਮੁਖਤਿਆਰ ਟਾਪੂ ਉਨ੍ਹਾਂ ਦੇ ਅਧੀਨ ਹੋਵੇਗਾ ਪਰ ਉਹ ਇਸ ਮੰਤਵ ਦੀ ਪੂਰਤੀ ਲਈ ਸ਼ਾਂਤੀਪੂਰਨ ਯਤਨਾਂ ਨੂੰ ਪਹਿਲ ਦੇਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜੇ ਚੀਨ ਨੇ ਤਾਇਵਾਨ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕਾ ਦਖ਼ਲ ਦੇ ਕੇ ਤਾਇਵਾਨ ਦੀ ਸੁਰੱਖਿਆ ਕਰੇਗਾ। ਅਮਰੀਕਾ ਤੇ ਕੈਨੇਡਾ ਦੇ ਜੰਗੀ ਬੇੜੇ ਤਾਇਵਾਨ ਸਮੁੰਦਰੀ ਖੇਤਰ ਵਿਚ ਗਸ਼ਤ ਵੀ ਕਰ ਰਹੇ ਹਨ। ਤਾਇਵਾਨ ਮਾਮਲੇ ‘ਤੇ ਚੀਨ ਦੇ ਬੁਲਾਰੇ ਨੇ ਕਿਹਾ ਕਿ ਉਹ ਸ਼ਾਂਤੀਪੂਰਨ ਰਲੇਵੇਂ ਦੇ ਹੱਕ ਵਿਚ ਹਨ। ਦੱਸਣਯੋਗ ਹੈ ਕਿ ਚੀਨ ਤੇ ਤਾਇਵਾਨ 1949 ਦੀ ਖਾਨਾਜੰਗੀ ਦੌਰਾਨ ਵੱਖ-ਵੱਖ ਹੋ ਗਏ ਸਨ। -ਏਪੀ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -