12.4 C
Alba Iulia
Saturday, May 18, 2024

ਚਾਰ ਦਿਨ 100 ਰੁਪਏ ਰਹੇਗੀ ਫ਼ਿਲਮ ‘ਬ੍ਰਹਮਾਸਤਰ’ ਦੀ ਟਿਕਟ

Must Read


ਮੁੰਬਈ: ਫ਼ਿਲਮਸਾਜ਼ ਅਯਾਨ ਮੁਖਰਜੀ ਨੇ ਅੱਜ ਐਲਾਨ ਕੀਤਾ ਕਿ ‘ਬ੍ਰਹਮਾਸਤਰ’ ਦੀ ਟੀਮ ਨਵਰਾਤਿਆਂ ਦੇ ਮੱਦੇਨਜ਼ਰ ਅਗਲੇ ਚਾਰ ਦਿਨ ਫਿਲਮ ਦੀਆਂ ਟਿਕਟਾਂ 100 ਰੁਪਏ ਵਿੱਚ ਵੇਚੇਗੀ। ਮੁਖਰਜੀ ਨੇ ਕਿਹਾ, ”ਇਹ ਨਵੀਂ ਸਕੀਮ ਫ਼ਿਲਮ ਟੀਮ ਵੱਲੋਂ ਵਿਸ਼ਵ ਸਿਨੇਮਾ ਦਿਵਸ ਮੌਕੇ ਟਿਕਟ 75 ਰੁਪਏ ਕਰਨ ਦਾ ਤਜਰਬਾ ਸਫ਼ਲ ਰਹਿਣ ਮਗਰੋਂ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਭੂਮਿਕਾ ਵਾਲੀ ਫਿਲਮ ਦੀਆਂ ਟਿਕਟਾਂ ਹੁਣ 26 ਤੋਂ 29 ਸਤੰਬਰ ਤੱਕ 100 ਰੁਪਏ ਵਿੱਚ ਮਿਲਣਗੀਆਂ। ਫਿਲਮ ਨਿਰਮਾਤਾ ਨੇ ਕਿਹਾ, ”ਇਸ ਸਕੀਮ ਲਈ ਉਹ ਬਹੁਤ ਖੁਸ਼ ਹਨ। ਕੌਮੀ ਸਿਨੇਮਾ ਦਿਵਸ ਨੇ ਸਾਨੂੰ ਸਿਖਾਇਆ ਕਿ ਕਿਸ ਤਰ੍ਹਾਂ ਟਿਕਟ ਦੀਆਂ ਸਹੀ ਕੀਮਤਾਂ ਨਾਲ ਵੱਡੇ ਪਰਦੇ ‘ਤੇ ਵੱਧ ਤੋਂ ਵੱਧ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾ ਸਕਦਾ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -