12.4 C
Alba Iulia
Friday, May 10, 2024

ਫ਼ਿਲਮ ‘ਸ਼ਕਤੀ’ ਦੇ ਚਾਲੀ ਸਾਲ ਪੂਰੇ ਹੋਣ ’ਤੇ ਅਨਿਲ ਕਪੂਰ ਨੇ ਦਿਲੀਪ ਤੇ ਸਮਿਤਾ ਨੂੰ ਯਾਦ ਕੀਤਾ

Must Read


ਮੁੰਬਈ: ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਫ਼ਿਲਮ ‘ਸ਼ਕਤੀ’ ਦੀ ਰਿਲੀਜ਼ ਦੇ ਚਾਲੀ ਸਾਲ ਮੁਕੰਮਲ ਹੋਣ ‘ਤੇ ਉੱਘੇ ਅਦਾਕਾਰ ਦਿਲੀਪ ਕੁਮਾਰ ਤੇ ਅਦਾਕਾਰਾ ਸਮਿਤਾ ਪਾਟਿਲ ਨੂੰ ਯਾਦ ਕੀਤਾ ਹੈ। ਅਨਿਲ ਨੇ ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀਆਂ ਹਨ, ਜਿਨ੍ਹਾਂ ‘ਚ ਦਿਲੀਪ ਕੁਮਾਰ ਅਤੇ ਸਮਿਤਾ ਪਾਟਿਲ ਨਜ਼ਰ ਆ ਰਹੇ ਹਨ। ਅਨਿਲ ਕਪੂਰ ਨੇ ਆਖਿਆ,”ਸ਼ਕਤੀ ਦੇ ਚਾਲੀ ਸਾਲ ਪੂਰੇ ਹੋਏ… ਫ਼ਿਲਮ ਦੀ ਸ਼ੂਟਿੰਗ ਦੌਰਾਨ ਯੂਸਫ਼ ਸਾਹਬ (ਦਿਲੀਪ ਕੁਮਾਰ) ਅਤੇ ਅਦਾਕਾਰਾ ਸਮਿਤਾ ਪਾਟਿਲ ਬਹੁਤ ਨਿਮਰ ਤੇ ਉਦਾਰ ਸਨ।” ਜਾਣਕਾਰੀ ਅਨੁਸਾਰ ਰਮੇਸ਼ ਸਿੱਪੀ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਸ਼ਕਤੀ’ ਸਾਲ 1982 ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿੱਚ ਦਿਲੀਪ ਕੁਮਾਰ, ਅਮਿਤਾਭ ਬੱਚਨ, ਰਾਖੀ ਗੁਲਜ਼ਾਰ, ਸਮਿਤਾ ਪਾਟਿਲ, ਕੁਲਭੂਸ਼ਨ ਖਰਬੰਦਾ ਅਤੇ ਅਮਰੀਸ਼ ਪੁਰੀ ਅਹਿਮ ਭੂਮਿਕਾਵਾਂ ਵਿੱਚ ਸਨ। ਇਸ ਫ਼ਿਲਮ ਵਿੱਚ ਦਿਲੀਪ ਕੁਮਾਰ ਤੇ ਅਮਿਤਾਭ ਬੱਚਨ ਪਹਿਲੀ ਵਾਰ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਏ ਸਨ। ਇਸ ਫ਼ਿਲਮ ਵਿੱਚ ਫ਼ਿਲਮ ਵਿੱਚ ਡੀਸੀਪੀ ਅਸ਼ਵਨੀ ਕੁਮਾਰ ਦਾ ਕਿਰਦਾਰ ਨਿਭਾਅ ਰਹੇ ਦਿਲੀਪ ਕੁਮਾਰ ਦੇ ਪੋਤਰੇ ਵਜੋਂ ਅਨਿਲ ਕਪੂਰ ਦੀ ਥੋੜ੍ਹੀ ਜਿਹੀ ਝਲਕ ਦਿਖਾਈ ਦਿੰਦੀ ਹੈ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -