12.4 C
Alba Iulia
Tuesday, May 14, 2024

‘ਤਾਲੀ’ ਵਿੱਚ ਸਮਾਜਿਕ ਕਾਰਕੁਨ ਕਿੰਨਰ ਦੀ ਭੂਮਿਕਾ ਨਿਭਾਏਗੀ ਸੁਸ਼ਮਿਤਾ ਸੇਨ

Must Read


ਮੁੰਬਈ: ਸਾਬਕਾ ਬ੍ਰਹਿਮੰਡ ਸੁੰਦਰੀ ਤੇ ਅਦਾਕਾਰਾ ਸੁਸ਼ਮਿਤਾ ਸੇਨ ਫਿਲਮ ‘ਤਾਲੀ-ਬਜਾਊਂਗੀ ਨਹੀਂ ਬਜਵਾਊਂਗੀ’ ਵਿੱਚ ਸਮਾਜ ਸੇਵੀ ਕਿੰਨਰ ਸ੍ਰੀਗੌਰੀ ਸਾਵੰਤ ਦੀ ਭੂਮਿਕਾ ਨਿਭਾਏਗੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ‘ਚ ਆਪਣੀ ਪਹਿਲੀ ਝਲਕ ਸਾਂਝੀ ਕੀਤੀ ਹੈ। ਸੁਸ਼ਮਿਤਾ ਨੇ ਲਿਖਿਆ, ‘ਤਾਲੀmdash;ਬਜਾਊਂਗੀ ਨਹੀਂ ਬਜਵਾਊਂਗੀ’ ਦੀ ਪਹਿਲੀ ਝਲਕ, ਇਸ ਖੂਬਸੂਰਤ ਇਨਸਾਨ ਦਾ ਕਿਰਦਾਰ ਨਿਭਾਉਂਦਿਆਂ ਮੈਨੂੰ ਜੋ ਖੁਸ਼ੀ ਮਿਲੀ ਹੈ, ਉਹ ਮੈਨੂੰ ਪਹਿਲਾਂ ਕਦੇ ਮਹਿਸੂਸ ਨਹੀਂ ਹੋਈ। ਜ਼ਿੰਦਗੀ ਅਤੇ ਹਰੇਕ ਨੂੰ ਜਿਉਣ ਦੇ ਹੱਕ ਦੇ ਨਾਂ ਸਲਾਮ।’ ਫਿਲਮ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, ‘ਇਹ ਫਿਲਮ ਸ੍ਰੀਗੌਰੀ ਸਾਵੰਤ ਦੇ ਸੰਘਰਸ਼ ਦੀ ਕਹਾਣੀ ਹੈ। ਇਹ ਕਿਰਦਾਰ ਨਿਭਾਉਣਾ ਮੇਰੇ ਲਈ ਇੱਕ ਚੁਣੌਤੀਪੂਰਨ ਕਾਰਜ ਸੀ ਪਰ ਇਸ ਨੂੰ ਨਿਭਾਉਂਦਿਆਂ ਮੈਨੂੰ ਅਥਾਹ ਖੁਸ਼ੀ ਤੇ ਮਾਣ ਵੀ ਮਹਿਸੂਸ ਹੋਇਆ ਹੈ। ਇਹੀ ਕਾਰਨ ਹੈ ਕਿ ਇਹ ਫਿਲਮ ਮੇਰੇ ਲਈ ਬਹੁਤ ਖਾਸ ਹੈ।’ ਇਸ ਫਿਲਮ ਦੀ ਕਹਾਣੀ ਇੱਕ ਕਿੰਨਰ ਦੇ ਜੀਵਨ ‘ਤੇ ਆਧਾਰਿਤ ਹੈ, ਜਿਸ ਦਾ ਜਨਮ ਪੁਣੇ ਵਿੱਚ ਹੋਇਆ ਤੇ ਮਗਰੋਂ ਉਹ ਸ੍ਰੀਗੌਰੀ ਸਾਵੰਤ ਦੇ ਨਾਂ ਨਾਲ ਜਾਣੀ ਜਾਣ ਲੱਗੀ। ਉਹ ਮੁੰਬਈ ਵਿੱਚ ਕਾਰਜਸ਼ੀਲ ਸਮਾਜ-ਸੇਵੀ ਕਿੰਨਰ ਹੈ। ਉਹ 2013 ਵਿੱਚ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ (ਨਾਲਸਾ) ‘ਚ ਪਟੀਸ਼ਨ ਪਾਉਣ ਵਾਲੇ ਕਿੰਨਰਾਂ ਵਿੱਚ ਸ਼ਾਮਲ ਸੀ। ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ 2014 ਵਿੱਚ ਕਿੰਨਰਾਂ ਨੂੰ ਤੀਜੇ ਲਿੰਗ ਦੀ ਮਾਨਤਾ ਦਿੱਤੀ ਸੀ। ਇਹ ਫਿਲਮ ਅਰਜੁਨ ਸਿੰਘ ਅਤੇ ਕਾਰਤਿਕ ਡੀ. ਨਿਸ਼ਾਨਦਾਰ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਦਾ ਨਿਰਦੇਸ਼ਨ ਕੌਮੀ ਐਵਾਰਡ ਜੇਤੂ ਨਿਰਦੇਸ਼ਕ ਰਵੀ ਜਾਧਵ ਵੱਲੋਂ ਕੀਤਾ ਗਿਆ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -