12.4 C
Alba Iulia
Friday, May 17, 2024

ਟੀ-20 ਵਿਸ਼ਵ ਕੱਪ: ਇਕ ਹੋਰ ਉਲਟਫੇਰ, ਸਕਾਟਲੈਂਡ ਨੇ ਦੋ ਵਾਰ ਦੇ ਚੈਂਪੀਅਨ ਵੈਸਟ ਇੰਡੀਜ਼ ਨੂੰ ਹਰਾਇਆ

Must Read


ਹੋਬਰਟ, 17 ਅਕਤੂਬਰ

ਸਕਾਟਲੈਂਡ ਨੇ ਟੀ-20 ਵਿਸ਼ਵ ਕੱਪ ਵਿੱਚ ਅੱਜ ਦੂਜਾ ਵੱਡਾ ਉਲਟਫੇਰ ਕਰਦਿਆਂ ਦੋ ਵਾਰ ਦੀ ਚੈਂਪੀਅਨ ਵੈਸਟ ਇੰਡੀਜ਼ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾ ਨਮੀਬੀਆ ਨੇ ਵਿਸ਼ਵ ਕੱਪ ਦੇ ਉਦਘਾਟਨੀ ਮੁਕਾਬਲੇ ਵਿੱਚ ਇਕ ਵਾਰ ਦੀ ਚੈਂਪੀਅਨ ਟੀਮ ਸ੍ਰੀਲੰਕਾ ਨੂੰ ਸ਼ਿਕਸਤ ਦਿੱਤੀ ਸੀ। ਸਾਲ 2012 ਤੇ 2016 ਵਿੱਚ ਚੈਂਪੀਅਨ ਰਹੀ ਕੈਰੇਬੀਅਨ ਟੀਮ ਸਕਾਟਲੈਂਡ ਵੱਲੋਂ ਦਿੱਤੇ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 118 ਦੌੜਾਂ ‘ਤੇ ਆਊਟ ਹੋ ਗਈ। ਸਕਾਟਲੈਂਡ ਲਈ ਖੱਬੇ ਹੱਥ ਦੇ ਸਪਿੰਨਰ ਮਾਰਕ ਵਾਟ ਨੇ 12 ਦੌੜਾਂ ਬਦਲੇ 3 ਤੇ ਆਫ਼ ਸਪਿੰਨਰ ਮਿਸ਼ੇਲ ਲੀਸਕ ਨੇ 15 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਜੌਰਜ ਮੁਨਸੇ ਦੀਆਂ ਨਾਬਾਦ 66 ਦੌੜਾਂ ਸਦਕਾ ਸਕਾਟਲੈਂਡ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 160/5 ਦਾ ਸਕੋਰ ਬਣਾਇਆ ਸੀ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -