12.4 C
Alba Iulia
Sunday, May 12, 2024

ਫਿਲਮ ਨਿਰਮਾਤਾ ਆਨੰਦ ਪੰਡਤ ਨੇ ਦੀਵਾਲੀ ਮੌਕੇ ਦਿੱਤੀ ਪਾਰਟੀ

Must Read


ਮੁੰਬਈ: ਦੀਵਾਲੀ ਮੌਕੇ ਆਪਣੇ ਘਰ ਸ਼ਾਨਦਾਰ ਪਾਰਟੀਆਂ ਦੇਣ ਲਈ ਮਸ਼ਹੂਰ ਉੱਘੇ ਅਦਾਕਾਰ ਅਮਿਤਾਭ ਬੱਚਨ ਇਸ ਵਾਰ ਫਿਲਮ ਨਿਰਮਾਤਾ ਆਨੰਦ ਪੰਡਤ ਵੱਲੋਂ ਸ਼ਨਿਚਰਵਾਰ ਰਾਤ ਨੂੰ ਦਿੱਤੀ ਗਈ ਦੀਵਾਲੀ ਦੀ ਪਾਰਟੀ ਵਿੱਚ ਸ਼ਾਮਲ ਹੋਏ। ਬਿੱਗ ਬੀ ਆਪਣੇ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਦੀ ਸ਼ੂਟਿੰਗ ਤੋਂ ਬਾਅਦ ਸਿੱਧਾ ਇਸ ਪਾਰਟੀ ਵਿੱਚ ਆਏ ਸਨ। ਉਨ੍ਹਾਂ ਦੀ ਆਮਦ ਬਾਰੇ ਪਾਰਟੀ ਦੇ ਮੇਜ਼ਬਾਨ ਆਨੰਦ ਪੰਡਤ ਨੇ ਕਿਹਾ ਕਿ ਐਨੇ ਵੱਡੇ ਅਕਾਦਾਰ ਨੇ ਪਾਰਟੀ ਵਿੱਚ ਸ਼ਾਮਲ ਹੋ ਕੇ ਪਾਰਟੀ ਨੂੰ ਚਾਰ ਚੰਨ ਲਾ ਦਿੱਤੇ। ਸੂਤਰਾਂ ਅਨੁਸਾਰ ਬਿੱਗ ਬੀ ਨੂੰ ਦੇਖ ਕੇ ਆਨੰਦ ਕੁਝ ਭਾਵੁਕ ਵੀ ਹੋ ਗਏ ਸਨ। ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਦੇ ਪ੍ਰੋਗਰਾਮਾਂ ਸਣੇ ਕਿਸੇ ਵੀ ਤਰ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਨਹੀਂ ਹੁੰਦੇ ਹਨ।

ਪਾਰਟੀ ‘ਚ ਅਦਾਕਾਰ ਤੁਸ਼ਾਰ ਕਪੂਰ ਆਪਣੇ ਪਿਤਾ ਜੀਤੇਂਦਰ ਤੇ ਨਿਰਮਾਤਾ ਰਾਕੇਸ਼ ਰੋਸ਼ਨ ਨਾਲ ਗੱਲਬਾਤ ਕਰਦਾ ਹੋਇਆ। -ਫੋਟੋਆਂ: ਪੀਟੀਆਈ

ਆਨੰਦ ਪੰਡਤ ਤੇ ਅਮਿਤਾਭ ਬੱਚਨ ਨੇ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਫਿਲਮ ਨਿਰਮਾਤਾ ਦੀ ਰੀਅਲ ਅਸਟੇਟ ਕੰਪਨੀ ਵਿੱਚ ਬਿੱਗ ਬੀ ਦੀ ਕੁਝ ਭਾਗੀਦਾਰੀ ਵੀ ਹੈ। ਜ਼ਿਕਰਯੋਗ ਹੈ ਕਿ ਇਸ ਪਾਰਟੀ ਵਿੱਚ ਫਿਲਮ ਜਗਤ ਦੀਆਂ ਕਈ ਮਸ਼ਹੂਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਅਦਾਕਾਰ ਜੋੜੀ ਅਜੈ ਦੇਵਗਨ ਤੇ ਕਾਜੋਲ, ਅਕਸ਼ੈ ਕੁਮਾਰ, ਰਾਕੇਸ਼ ਰੌਸ਼ਨ, ਰਿਤਿਕ ਰੌਸ਼ਨ, ਮਨੋਜ ਬਾਜਪਾਈ, ਆਯੁਸ਼ਮਾਨ ਖੁਰਾਨਾ, ਅਦਾਕਾਰਾ ਕ੍ਰਿਤੀ ਸੈਨਨ, ਚਿਤਰਾਂਗਦਾ ਸਿੰਘ, ਸੋਨੂ ਸੂਦ ਤੇ ਉਨ੍ਹਾਂ ਦੀ ਪਤਨੀ ਅਤੇ ਅਦਨਾਨ ਸਾਮੀ ਵੀ ਪਰਿਵਾਰ ਸਮੇਤ ਇਸ ਪਾਰਟੀ ਵਿੱਚ ਸ਼ਾਮਲ ਹੋਏ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -