12.4 C
Alba Iulia
Saturday, May 18, 2024

ਸ਼ਾਹਰੁਖ ਨੇ ਸਮੱਸਿਆਵਾਂ ਤੋਂ ਪਾਰ ਪਾਉਣ ਲਈਜ਼ਿੰਦਗੀ ਦਾ ਮੰਤਰ ਦੱਸਿਆ

Must Read


ਮੁੰਬਈ: ਹਰੇਕ ਮਨੁੱਖ ਨੂੰ ਰੋਜ਼ਾਨਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਣ ਵਾਲਾ ਸ਼ਾਹਰੁਖ ਖਾਨ ਵੀਕੋਈ ਵੱਖਰਾ ਨਹੀਂ ਹੈ। ਟਵਿੱਟਰ ‘ਤੇ ‘ਆਸਕ ਸ਼ਾਹਰੁਖ ਖਾਨ’ ਸੈਸ਼ਨ ਦੌਰਾਨ ਇਕ ਪ੍ਰਸ਼ੰਸਕ ਨੇ ‘ਚੱਕ ਦੇ ਇੰਡੀਆ’ ਦੇ ਅਦਾਕਾਰ ਨੂੰ ਸਵਾਲ ਕੀਤਾ ਕਿ ਉਹ ਕਿਹੜੀ ਚੀਜ਼ ਹੈ ਜਿਸ ਨੇ ਉਸ ਨੂੰ ਹੁਣ ਤੱਕ ਦਰਪੇਸ਼ ਸਮੱਸਿਆਵਾਂ ਤੋਂ ਉੱਭਰਨ ਅਤੇ ਇਕ ਬਾਦਸ਼ਾਹ ਵਾਂਗ ਰਹਿਣ ਲਈ ਪ੍ਰੇਰਿਤ ਕੀਤਾ। ਇਸ ‘ਤੇ ਸ਼ਾਹਰੁਖ ਖਾਨ ਨੇ ਜਵਾਬ ਦਿੱਤਾ, ”ਹਰੇਕ ਨੂੰ ਇਹ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਚੰਗਿਆਈ ਹਮੇਸ਼ਾ ਬੁਰਿਆਈ ‘ਤੇ ਭਾਰੀ ਪੈਂਦੀ ਹੈ।” ਇਸ 15 ਮਿੰਟਾਂ ਦੇ ਸੈਸ਼ਨ ਦੌਰਾਨ ਬਾਲੀਵੁੱਡ ਅਦਾਕਾਰ ਨੇ ਆਪਣੇ ਭਵਿੱਖ ਅਤੇ ਆਪਣੇ ਪਰਿਵਾਰ ਬਾਰੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਕ ਹੋਰ ਪ੍ਰਸ਼ੰਸਕ ਨੇ ਉਸ ਕੋਲੋਂ ਉਸ ਦੇ ਛੋਟੇ ਪੁੱਤਰ ਅਬਰਾਮ ਬਾਰੇ ਸਵਾਲ ਕੀਤਾ। ਉਸ ਨੇ ਸਵਾਲ ਕੀਤਾ, ”ਅਬਰਾਮ ਕਿਵੇਂ ਹੈ। ਤੁਹਾਡੇ ਜਨਮ ਦਿਨ ਤੋਂ ਬਾਅਦ ਤੁਹਾਡੀ ਸਟਾਰਡਮ ਬਾਰੇ ਉਹ ਕੀ ਸੋਚਦਾ ਹੈ?” ਇਸ ‘ਤੇ ਸ਼ਾਹਰੁਖ ਖਾਨ ਨੇ ਜਵਾਬ ਦਿੱਤਾ, ”ਉਹ ਇਕ ਬੱਚਾ ਹੈ ਤੇ ਖੁਸ਼ੀ ਮਹਿਸੂਸ ਕਰਦਾ ਹੈ ਕਿ ਐਨੇ ਸਾਰੇ ਲੋਕ ਉਸ ਦੇ ਪਿਤਾ ਨੂੰ ਸ਼ੁਭ ਕਾਮਨਾਵਾਂ ਦੇਣ ਆਉਂਦੇ ਹਨ।” ਹਾਲ ਹੀ ਵਿੱਚ ਆਪਣੇ ਜਨਮ ਦਿਨ ‘ਤੇ ਸ਼ਾਹਰੁਖ ਖਾਨ ਨੇ ‘ਪਠਾਨ’ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਸੀ, ਜਿਸ ‘ਤੇ ਵੱਡੀ ਗਿਣਤੀ ਦਰਸ਼ਕਾਂ ਨੇ ਪ੍ਰਤੀਕਿਰਿਆ ਦਿੱਤੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -