12.4 C
Alba Iulia
Sunday, May 19, 2024

ਰਾਧਿਕਾ ਵੱਲੋਂ ਫ਼ਿਲਮ ‘ਹੈਪੀ ਟੀਚਰਜ਼ ਡੇਅ’ ਦੀ ਸ਼ੂਟਿੰਗ ਸ਼ੁਰੂ

Must Read


ਮੁੰਬਈ: ਅਦਾਕਾਰਾ ਰਾਧਿਕਾ ਮਦਾਨ ਨੇ ਆਖਿਆ ਕਿ ਉਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਹੈਪੀ ਟੀਚਰਜ਼ ਡੇਅ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਫ਼ਿਲਮ ‘ਮੋਨਿਕਾ, ਓ ਮਾਈ ਡਾਰਲਿੰਗ’ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਆਪਣੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਸਬੰਧੀ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਫ਼ਿਲਮ ਦੇ ਸੈੱਟ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਸ ਨੇ ਆਖਿਆ, ”ਮੁੜ ਸਕੂਲ ਦੀ ਤਿਆਰੀ…’ਹੈਪੀ ਟੀਚਰਜ਼ ਡੇਅ..!’ ਇਸ ਫ਼ਿਲਮ ਵਿਚ ਸਮਾਜਿਕ ਮੁੱਦੇ ਛੋਹੇ ਗਏ ਹਨ, ਜਿਸ ਵਿਚ ਅਦਾਕਾਰਾ ਨਿਮਰਤ ਕੌਰ ਵੀ ਅਹਿਮ ਭੂਮਿਕਾ ਵਿੱਚ ਹੈ। ਗੁਜਰਾਤੀ ਫ਼ਿਲਮ ‘ਰੌਂਗ ਸਾਈਡ ਰਾਜੂ’ ਲਈ ਕੌਮੀ ਪੁਰਸਕਾਰ ਜਿੱਤਣ ਅਤੇ ਹਿੰਦੀ ਫ਼ਿਲਮ ‘ਮੇਡ ਇਨ ਚਾਈਨਾ’ ਬਣਾਉਣ ਵਾਲੇ ਮਿਖਿਲ ਮੁਸਾਲੇ ਇਸ ਫ਼ਿਲਮ ਦਾ ਨਿਰਦੇਸ਼ਨ ਕਰ ਰਿਹਾ ਹੈ। ਮੁਸਾਲੇ ਨੇ ਪਰਿੰਦਾ ਜੋਸ਼ੀ ਨਾਲ ਮਿਲ ਕੇ ਫਿਲਮ ਦੀ ਕਹਾਣੀ ਵੀ ਲਿਖੀ ਹੈ। ਇਹ ਫ਼ਿਲਮ ਦਿਨੇਸ਼ ਵਿਜਨ ਦੇ ਪ੍ਰੋਡਕਸ਼ਨ ਹਾਊਸ ਮੈਡੌਕ ਫਿਲਮਜ਼ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ। ਇਹ ਫ਼ਿਲਮ ਅਗਲੇ ਸਾਲ 5 ਸਤੰਬਰ ਨੂੰ ਰਿਲੀਜ਼ ਹੋਵੇਗੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -