12.4 C
Alba Iulia
Friday, May 10, 2024

ਹੇਮਾ ਮਾਲਿਨੀ ਨੇ ਯਾਦ ਕੀਤਾ ਰਾਜੇਸ਼ ਖੰਨਾ ਨਾਲ ‘ਮਹਿਬੂਬਾ’ ਦੀ ਸ਼ੂਟਿੰਗ ਦਾ ਸਮਾਂ

Must Read


ਮੁੰਬਈ: ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ-13’ ਦੌਰਾਨ ਇੱਕ ਪ੍ਰਤੀਯੋਗੀ ਵੱਲੋਂ ਸੀਨੀਅਰ ਅਦਾਕਾਰਾ ਹੇਮਾ ਮਾਲਿਨੀ ਤੇ ਮਰਹੂਮ ਅਦਾਕਾਰ ਰਾਜੇਸ਼ ਖੰਨਾ ਦੀ ਫਿਲਮ ‘ਮਹਿਬੂਬਾ’ ਦਾ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਈ ਹੇਮਾ ਮਾਲਿਨੀ ਨੇ ਫਿਲਮ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸੀਨੀਅਰ ਅਦਾਕਾਰਾ ਨੇ ਕਿਹਾ, ‘ਹਰ ਕਲਾਕਾਰ ਨਾਲ ਕਲਾ ਅਮਰ ਹੋ ਜਾਂਦੀ ਹੈ। ਮੈਨੂੰ ਬਹੁਤ ਮਾਣ ਹੋਵੇਗਾ ਜੇਕਰ ਮੇਰੀਆਂ ਧੀਆਂ ਈਸ਼ਾ ਤੇ ਅਹਾਨਾ ਵੀ ਮੇਰੀਆਂ ਪਰੰਪਰਾਵਾਂ ਨੂੰ ਅੱਗੇ ਵਧਾਉਣ ਤਾਂ ਜੋ ਸ਼ਾਇਦ ਇਹ ਵੀ ਅਮਰ ਹੋ ਜਾਣ।’ ਅਦਾਕਾਰਾ ਨੇ ਕਿਹਾ, ‘ਮੈਨੂੰ ਯਾਦ ਹੈ ਜਦੋਂ ਮੈਂ ਤੇ ਰਾਜੇਸ਼ ਖੰਨਾ ਜੀ ਫਿਲਮ ‘ਮਹਿਬੂਬਾ’ ਦੇ ਗੀਤ ‘ਮੇਰੇ ਨੈਨਾ ਸਾਵਨ ਭਾਦੋ’ ਲਈ ਸ਼ੂਟਿੰਗ ਕਰ ਰਹੇ ਸਾਂ, ਉਸ ਵੇਲੇ ਸ਼ਕਤੀ ਸਾਮੰਤ ਇਸ ਗਾਣੇ ਤੋਂ ਇੰਨੇ ਪ੍ਰਭਾਵਿਤ ਸਨ ਕਿ ਉਨ੍ਹਾਂ ਸਾਨੂੰ ਤੁਰੰਤ ਆ ਕੇ ਇਹ ਗੀਤ ਸੁਣਨ ਲਈ ਬੁਲਾਇਆ। ਹਰ ਕੋਈ ਇਸ ਗੀਤ ਨੂੰ ਸੁਣ ਕੇ ਬਹੁਤ ਖੁਸ਼ ਸੀ ਤੇ ਆਰ ਡੀ ਬਰਮਨ ਸਾਹਿਬ ਵੀ ਉਸ ਦਿਨ ਸਿੱਧੇ ਰਿਕਾਰਡਿੰਗ ਸਟੂਡੀਓ ਪੁੱਜੇ।’ ਜ਼ਿਕਰਯੋਗ ਹੈ ਕਿ ਸੀਨੀਅਰ ਅਦਾਕਾਰਾ ਇਸ ਰਿਐਲਿਟੀ ਸ਼ੋਅ ਦੇ ‘ਡਰੀਮ ਗਰਲ’ ਵਿਸ਼ੇਸ਼ ਐਪੀਸੋਡ ਵਿੱਚ ਆਪਣੀ ਧੀ ਈਸ਼ਾ ਨਾਲ ਆਈ ਸੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -