12.4 C
Alba Iulia
Friday, May 3, 2024

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ’ਚ ਜ਼ਖ਼ਮੀ, ਕਾਰ ਨੂੰ ਡਿਵਾਈਡਰ ਨਾਲ ਟਕਰਾਉਣ ਬਾਅਦ ਅੱਗ ਲੱਗੀ

Must Read


ਨਵੀਂ ਦਿੱਲੀ, 30 ਦਸੰਬਰ

ਭਾਰਤ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਨੂੰ ਅੱਜ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਬੀਐੱਮਡਬਲਿਊ ਕਾਰ ਦੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੇ ਅੱਗ ਲੱਗਣ ਕਾਰਨ ਕਈ ਸੱਟਾਂ ਲੱਗੀਆਂ। ਪੰਤ (25) ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਕ੍ਰਿਕਟਰ, ਜੋ ਰੁੜਕੀ ਵਿੱਚ ਆਪਣੇ ਘਰ ਜਾ ਰਿਹਾ ਸੀ, ਨੂੰ ਹਾਦਸੇ ਤੋਂ ਬਾਅਦ ਸਥਾਨਕ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਪੰਤ ਦੇ ਸਿਰ, ਪਿੱਠ ਅਤੇ ਲੱਤਾਂ ‘ਤੇ ਸੱਟਾਂ ਲੱਗੀਆਂ ਹਨ ਪਰ ਉਸ ਦੀ ਹਾਲਤ ਸਥਿਰ ਹੈ। ਸੂਤਰ ਨੇ ਕਿਹਾ, ‘ਪੰਤ ਖੁਦ ਕਾਰ ਚਲਾ ਰਿਹਾ ਸੀ ਤੇ ਕਾਰ ਦਿੱਲੀ ਨਰਸਨ ਸਰਹੱਦ ‘ਤੇ ਡਿਵਾਈਡਰ ਨਾਲ ਟਕਰਾ ਗਈ। ਉਸ ਨੂੰ ਤੁਰੰਤ ਸਕਸ਼ਮ ਹਸਪਤਾਲ ਲਿਜਾਇਆ ਗਿਆ ਪਰ ਅਗਲੇ ਇਲਾਜ ਲਈ ਮੈਕਸ ਹਸਪਤਾਲ ਲਿਜਾਇਆ ਜਾਵੇਗਾ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -