12.4 C
Alba Iulia
Friday, May 17, 2024

ਸਵੇਰੇ ਉੱਠਦੇ ਸਾਰ ‘ਨਾਟੂ ਨਾਟੂ’ ’ਤੇ ਨੱਚਣ ਲੱਗ ਪਿਆ ਸ਼ਾਹਰੁਖ ਖਾਨ

Must Read


ਮੁੰਬਈ: ਫਿਲਮ ‘ਆਰਆਰਆਰ’ ਦੇ ਗੀਤ ‘ਨਾਟੂ ਨਾਟੂ’ ਦੇ ‘ਬੈਸਟ ਓਰਿਜਨਲ ਸੌਂਗ’ ਸ਼੍ਰੇਣੀ ਵਿੱਚ 80ਵਾਂ ਗੋਲਡਨ ਗਲੋਬਸ ਐਵਾਰਡਜ਼ ਜਿੱਤਣ ਦੀ ਖੁਸ਼ੀ ਵਿੱਚ ਅੱਜ ਅਦਾਕਾਰ ਸ਼ਾਹਰੁਖ ਖ਼ਾਨ ਸਵੇਰੇ ਉੱਠਣ ਸਾਰ ਇਸ ਗੀਤ ‘ਤੇ ਨੱਚਣ ਲੱਗ ਪਿਆ। ਇਹ ਗੱਲ ਸ਼ਾਹਰੁਖ ਖ਼ਾਨ ਨੇ ਰਾਜਾਮੌਲੀ ਦੇ ਉਸ ਟਵੀਟ ਦੇ ਜਵਾਬ ਵਿੱਚ ਦੱਸੀ, ਜਿਸ ਵਿੱਚ ਰਾਜਾਮੌਲੀ ਨੇ ਸ਼ਾਹਰੁਖ ਦੀ ਫਿਲਮ ‘ਪਠਾਣ’ ਦਾ ਟਰੇਲਰ ਰਿਲੀਜ਼ ਹੋਣ ਦੀ ਵਧਾਈ ਦਿੱਤੀ ਸੀ। ਸ਼ਾਹਰੁਖ ਨੇ ਕਿਹਾ, ‘ਸਰ ਮੈਂ ਸਵੇਰੇ ਉੱਠਦੇ ਸਾਰ ਤੁਹਾਡੇ ਗੀਤ ‘ਨਾਟੂ ਨਾਟੂ’ ‘ਤੇ ਨੱਚ ਕੇ ਤੁਹਾਡੀ ਫਿਲਮ ਵੱਲੋਂ ਗੋਲਡਨ ਗਲੋਬਸ ਐਵਾਰਡ ਜਿੱਤਣ ਦੀ ਖੁਸ਼ੀ ਮਨਾਈ। ਹੋਰ ਐਵਾਰਡ ਜਿੱਤੋ ਅਤੇ ਦੇਸ਼ ਦਾ ਨਾਮ ਰੌਸ਼ਨ ਕਰੋ..!’ ਜ਼ਿਕਰਯੋਗ ਹੈ ਕਿ ਫਿਲਮ ‘ਆਰਆਰਆਰ’ ਨੇ ਵਿਸ਼ਵ ਪੱਧਰ ‘ਤੇ ਲਗਪਗ 12 ਸੌ ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਵਿੱਚ ਰਾਮ ਚਰਨ ਤੇ ਜੂਨੀਅਰ ਐੱਨਟੀਆਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਜ਼ਿਕਰਯੋਗ ਹੈ ਕਿ ਇਹ ਫਿਲਮ ਸਰਬੋਤਮ ਗ਼ੈਰ ਅੰਗਰੇਜ਼ੀ ਫਿਲਮਾਂ ਦੇ ਵਰਗ ਵਿੱਚ ਵੀ ਨਾਮਜ਼ਦ ਕੀਤੀ ਗਈ ਹੈ। ਇਸ ਫਿਲਮ ਵਿੱਚ ਦੋ ਅਸਲ ਕ੍ਰਾਂਤੀਕਾਰੀ ਆਲੂਰੀ ਸੀਤਾਰਾਮਾ ਰਾਜੂ ਅਤੇ ਕੋਮਾਰਾਮ ਭੀਮ ਦੀ ਦੋਸਤੀ ਅਤੇ ਦੇਸ਼ ਦੀ ਆਜ਼ਾਦੀ ਲਈ ਬ੍ਰਿਟਿਸ਼ ਰਾਜ ਖ਼ਿਲਾਫ਼ ਲੜੀ ਉਨ੍ਹਾਂ ਦੀ ਲੜਾਈ ਦਾ ਜ਼ਿਕਰ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -