12.4 C
Alba Iulia
Sunday, May 19, 2024

ਕੋਲਕਾਤਾ: ਸ੍ਰ਼ੀਲੰਕਾ ਨੂੰ ਭਾਰਤ ਨੇ ਦੂਜੇ ਇਕ ਦਿਨਾਂ ਕ੍ਰਿਕਟ ਮੈਚ ’ਚ 39.4 ਓਵਰਾਂ ’ਚ 215 ’ਤੇ ਆਊਟ ਕੀਤਾ

Must Read


ਕੋਲਕਾਤਾ, 12 ਜਨਵਰੀ

ਸ੍ਰੀਲੰਕਾ ਦੀ ਟੀਮ ਅੱਜ ਇੱਥੇ ਭਾਰਤ ਖ਼ਿਲਾਫ਼ ਦੂਜੇ ਇਕ ਦਿਨਾਂ ਮੈਚ ਵਿੱਚ 215 ਦੌੜਾਂ ਬਣਾ ਸਕੀ ਤੇ ਪੂਰੀ ਟੀਮ 39.4 ਓਵਰਾਂ ‘ਚ ਆਊਟ ਹੋ ਗਈ। ਸ੍ਰੀਲੰਕਾ ਲਈ ਫਰਨਾਂਡੋ ਨੇ 50 ਅਤੇ ਕੁਸਲ ਮੈਂਡਿਸ ਨੇ 34 ਦੌੜਾਂ ਬਣਾਈਆਂ। ਭਾਰਤ ਲਈ ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦਕਿ ਉਮਰਾਨ ਮਲਿਕ ਨੇ ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਭਾਰਤ ਖ਼ਿਲਾਫ਼ ਦੂਜੇ ਇਕ ਦਿਨਾਂ ਮੈਚ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲੇ ਮੈਚ ‘ਚ ਲੰਕਾ ਨੂੰ ਹਰਾਉਣ ਵਾਲੀ ਭਾਰਤੀ ਟੀਮ ‘ਚ ਯੁਜਵੇਂਦਰ ਚਾਹਲ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਲੰਕਾ ਨੇ ਜ਼ਖਮੀ ਦਿਲਸ਼ਾਨ ਮਧੂਸ਼ੰਕਾ ਅਤੇ ਪਥੁਮ ਨਿਸਾਂਕਾ ਦੀ ਜਗ੍ਹਾ ਨੁਵਾਂਦੂ ਫਰਨਾਂਡੋ ਅਤੇ ਲਾਹਿਰੂ ਕੁਮਾਰਾ ਨੂੰ ਸ਼ਾਮਲ ਕੀਤਾ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -