12.4 C
Alba Iulia
Saturday, May 18, 2024

ਥਾਈਲੈਂਡ ਓਪਨ: ਇਸ਼ਾਨ ਤੇ ਪ੍ਰਤੀਕ ਦੀ ਜੋੜੀ ਦੂਜੇ ਦੌਰ ’ਚ ਪਹੁੰਚੀ

Must Read


ਬੈਂਕਾਕ: ਭਾਰਤੀ ਬੈਡਮਿੰਟਨ ਖਿਡਾਰੀ ਇਸ਼ਾਨ ਭਟਨਾਗਰ ਅਤੇ ਸਾਈ ਪ੍ਰਤੀਕ ਦੀ ਜੋੜੀ ਇੱਥੇ ਥਾਈਲੈਂਡ ਓਪਨ ਸੁਪਰ 300 ਟੂਰਨਾਮੈਂਟ ਦੇ ਪੁਰਸ਼ ਡਬਲਜ਼ ਵਰਗ ਦੇ ਦੂਜੇ ਗੇੜ ਵਿੱਚ ਪਹੁੰਚ ਗਈ ਹੈ। ਇਸ਼ਾਨ ਅਤੇ ਪ੍ਰਤੀਕ ਦੀ ਜੋੜੀ ਨੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਅਮਰੀਕਾ ਦੇ ਵਿੰਸਨ ਚਿਊ ਅਤੇ ਜੋਸ਼ੁਆ ਯੁਆਨ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿੱਚ 21-18 21-12 ਨਾਲ ਹਰਾ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ। ਦੂਜੇ ਦੌਰ ਵਿੱਚ ਭਾਰਤੀ ਜੋੜੀ ਦਾ ਮੁਕਾਬਲਾ ਚੀਨੀ ਤਾਇਪੈ ਅਤੇ ਥਾਈਲੈਂਡ ਦੀਆਂ ਜੋੜੀਆਂ ਵਿੱਚੋਂ ਜੇਤੂ ਨਾਲ ਹੋਵੇਗਾ। ਇਸੇ ਦੌਰਾਨ ਭਾਰਤ ਦੇ ਪੀ.ਐੱਸ. ਰਵੀਕ੍ਰਿਸ਼ਨ ਅਤੇ ਸੰਕਰ ਪ੍ਰਸਾਦ ਉਦੈਕੁਮਾਰ ਨੂੰ ਚੀਨੀ ਤਾਇਪੈ ਦੀ ਜੋੜੀ ਹੱਥੋਂ 21-16 18-21 10-21 ਨਾਲ ਹਾਰ ਮਿਲੀ। ਮਹਿਲਾ ਡਬਲਜ਼ ਵਰਗ ਵਿੱਚ ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੂੰ ਜਾਪਾਨ ਦੀਆਂ ਰੈਨਾ ਮਿਯਾਉਰਾ ਅਤੇ ਅਯਾਕੋ ਸਾਕੁਰਾਮੋਟੋ ਨੇ 9-21 10-21 ਨਾਲ ਹਰਾਇਆ ਜਦਕਿ ਤਨੀਸ਼ਾ ਕਰਾਸਟੋ ਅਤੇ ਅਸ਼ਵਨੀ ਪੋਨੱਪਾ ਨੂੰ ਚੀਨ ਦੀ ਜੋੜੀ ਹੱਥੋਂ 15-21 18-21 ਨਾਲ ਹਾਰ ਮਿਲੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -