12.4 C
Alba Iulia
Sunday, May 12, 2024

ਸਿਨੇਮਾ ਵਿੱਚ ਵਾਪਸੀ ਦੀ ਯੋਜਨਾ ਨਹੀਂ: ਜ਼ੀਨਤ ਅਮਾਨ

Must Read


ਮੁੰਬਈ: ਉੱਘੀ ਅਦਾਕਾਰਾ ਜ਼ੀਨਤ ਅਮਾਨ ਨੇ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ‘ਤੇ ਉਸ ਦੀ ਮੌਜੂਦਗੀ ਤੇਂ ਇਹ ਨਾ ਸਮਝਿਆ ਜਾਵੇ ਕਿ ਉਹ ਵੱਡੇ ਪਰਦੇ ‘ਤੇ ਵਾਪਸੀ ਕਰੇਗੀ ਪਰ ਉਸ ਨੇ ਨਾਲ ਹੀ ਇਹ ਵੀ ਕਿਹਾ ਕਿ ਉਸ ਨੇ ਫਿਲਮ ਜਗਤ ਲਈ ਦਰਵਾਜ਼ੇ ਹਾਲ ਦੀ ਘੜੀ ਬੰਦ ਨਹੀਂ ਕੀਤੇ। ਜ਼ੀਨਤ ਨੇ ਇੰਸਟਾਗ੍ਰਾਮ ‘ਤੇ ਆਪਣੇ 16 ਸਾਲ ਦੀ ਉਮਰ ਵਿੱਚ ਫਿਲਮੀ ਸਫਰ ਦੀ ਸ਼ੁਰੂਆਤ ਕਰਨ ਵੇਲੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਸ ਨੇ ਤਸਵੀਰ ਦੀ ਕੈਪਸ਼ਨ ਵਿਚ ਲਿਖਿਆ, ‘ਇਹ ਅਨੁਮਾਨ ਲਾਏ ਜਾ ਰਹੇ ਹਨ ਕਿ ਮੈਂ ਸੋਸ਼ਲ ਮੀਡੀਆ ‘ਤੇ ਤਾਂ ਆਈ ਹਾਂ ਕਿਉਂਕਿ ਮੈਂ ਸਿਨੇਮਾ ਵਿਚ ਵਾਪਸੀ ਕਰ ਰਹੀ ਹਾਂ ਪਰ ਮੈਂ ਵੱਖਰੀ ਤਰ੍ਹਾਂ ਦੀ ਹਾਂ ਅਤੇ ਮੈਨੂੰ ਲਗਦਾ ਹੈ ਕਿ ਸੋਸ਼ਲ ਮੀਡੀਆ ‘ਤੇ ਅਚਾਨਕ ਆਉਣ ਨਾਲ ਕਈਆਂ ਦੇ ਦੰਦਾਂ ਹੇਠ ਜੀਭ ਆ ਗਈ ਹੈ। ਮੈਂ ਸਿਨੇਮਾ ਵਿਚ ਵਾਪਸੀ ਨਹੀਂ ਕਰ ਰਹੀ ਪਰ ਮੈਂ ਇਸ ਲਈ ਦਰਵਾਜ਼ੇ ਵੀ ਬੰਦ ਨਹੀਂ ਕੀਤੇ।’ 71 ਸਾਲਾ ਅਦਾਕਾਰਾ ਨੇ ਦੱਸਿਆ ਕਿ ਰਚਨਾਤਮਕਤਾ ਕਦੇ ਵੀ ਸੇਵਾਮੁਕਤ ਨਹੀਂ ਹੁੰਦੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -