12.4 C
Alba Iulia
Friday, May 17, 2024

ਕ੍ਰਿਟਿਕਸ ਚੁਆਇਸ ਸੁਪਰ ਐਵਾਰਡਜ਼ ਲਈ ਰਾਮ ਚਰਨ ਤੇ ਐਨਟੀਆਰ ਜੂਨੀਅਰ ਆਹਮੋ-ਸਾਹਮਣੇ

Must Read


ਲਾਸ ਏਂਜਲਸ: ਐਸ ਐਸ ਰਾਜਾਮੌਲੀ ਦੀ ‘ਆਰਆਰਆਰ’ ਨੇ ਤੀਜੇ ਸਾਲਾਨਾ ਕ੍ਰਿਟਿਕਸ ਚੁਆਇਸ ਸੁਪਰ ਐਵਾਰਡਜ਼ ਲਈ ਤਿੰਨ ਨਾਮਜ਼ਦਗੀਆਂ ਹਾਸਲ ਕੀਤੀਆਂ ਹਨ। ਵੈਰਾਇਟੀ ਅਨੁਸਾਰ ਇਨ੍ਹਾਂ ਐਵਾਰਡਜ਼ ਮੌਕੇ ਸੁਪਰਹੀਰੋ, ਵਿਗਿਆਨਕ, ਕਲਪਨਾ, ਡਰਾਉਣੀਆਂ, ਟੀਵੀ ਤੇ ਓਟੀਟੀ ਸੀਰੀਜ਼ ਵਿੱਚੋਂ ਸਰਵੋਤਮ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਐਵਾਰਡਾਂ ਦੇ ਜੇਤੂਆਂ ਦਾ ਐਲਾਨ 16 ਮਾਰਚ ਨੂੰ ਕੀਤਾ ਜਾਵੇਗਾ। ‘ਆਰਆਰਆਰ’ ਨੂੰ ‘ਬੁਲੇਟ ਟਰੇਨ’, ‘ਟੌਪ ਗਨ: ਮੈਵਰਿਕ’, ‘ਦਿ ਅਨਬੀਏਰੇਬਲ ਵੇਟ ਆਫ਼ ਮੈਸਿਵ ਟੇਲੈਂਟ’ ਅਤੇ ‘ਦਿ ਵਿਮੈਨ ਕਿੰਗ’ ਨੂੰ ਨਾ ਸਿਰਫ ਸਰਵੋਤਮ ਫਿਲਮ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਬਲਕਿ ਉਸ ਦੇ ਦੋ ਬਿਹਤਰੀਨ ਅਦਾਕਾਰ ਰਾਮ ਚਰਨ ਤੇ ਜੂਨੀਅਰ ਐਨਟੀਆਰ ਵੀ ਸਰਵੋਤਮ ਅਦਾਕਾਰ ਦੀ ਦੌੜ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਨਿਕੋਲਸ ਕੇਜ (‘ਦਿ ਅਨਬੀਏਰੇਬਲ ਵੇਟ ਆਫ਼ ਮੈਸਿਵ ਟੇਲੈਂਟ’), ਟੌਮ ਕਰੂਜ਼ (‘ਟੌਪ ਗਨ: ਮੈਵਰਿਕ’) ਅਤੇ ਬ੍ਰੈਡ ਪਿੱਟ (ਬੁਲੇਟ ਟਰੇਨ) ਵੀ ਇਸ ਦੌੜ ਵਿਚ ਸ਼ਾਮਲ ਹਨ। ਵਾਰਨਰ ਬ੍ਰੋਸ ਦੀ ‘ਦਿ ਬੈਟਮੈਨ’ ਦਾ ਨਾਂ ਸਭ ਤੋਂ ਅੱਗੇ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -