12.4 C
Alba Iulia
Saturday, May 18, 2024

ਵੈੱਬ ਸੀਰੀਜ਼ ‘ਸਿਟਾਡੇਲ’ ਵਿੱਚ ਦਿਖਾਈ ਦੇਵੇਗਾ ਪ੍ਰਿਯੰਕਾ ਚੋਪੜਾ ਦਾ ਨਵਾਂ ਰੂਪ

Must Read


ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਹੌਲੀਵੁੱਡ ਜਾਸੂਸੀ ਵੈੱਬ ਸੀਰੀਜ਼ ‘ਸਿਟਾਡੇਲ’ ਵਿਚ ਨਜ਼ਰ ਆਵੇਗੀ ਜਿਸ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸੀਰੀਜ਼ ਵਿੱਚ ਪ੍ਰਿਯੰਕਾ ਨਵੇਂ ਰੂਪ ਵਿਚ ਸਾਹਮਣੇ ਆਵੇਗੀ। ਐਂਥਨੀ ਰੂਸੋ ਅਤੇ ਜੋਸੇਫ ਰੂਸੋ ਵਲੋਂ ਨਿਰਦੇਸ਼ਿਤ ਸੀਰੀਜ਼ ਵਿੱਚ ਪ੍ਰਿਯੰਕਾ ਜਾਸੂਸ ਨਾਦੀਆ ਸਿੰਘ ਦੇ ਕਿਰਦਾਰ ਵਿਚ ਨਜ਼ਰ ਆਵੇਗੀ, ਜਿਸਦੀ ਕਾਗਜ਼ਾਂ ਵਿੱਚ ਮੌਤ ਹੋ ਚੁੱਕੀ ਹੈ। ਇਸ ਸੀਰੀਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਨਾਲ ਪ੍ਰਸ਼ੰਸਕਾਂ ਦਾ ਇਸ ਸੀਰੀਜ਼ ਵਿਚ ਉਤਸ਼ਾਹ ਵਧ ਗਿਆ ਹੈ ਤੇ ਉਹ ਪ੍ਰਿਯੰਕਾ ਦੇ ਨਵੇਂ ਰੂਪ ਬਾਰੇ ਟਿੱਪਣੀਆਂ ਵੀ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਵਿਚੋਂ ਪਹਿਲੀ ਵਿੱਚ ਪ੍ਰਿਯੰਕਾ ਐਕਸ਼ਨ ਅਤੇ ਦੂਜੀ ਵਿਚ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਸੀਰੀਜ਼ ਦਾ 28 ਅਪਰੈਲ ਨੂੰ ਪ੍ਰਾਈਮ ਵੀਡੀਓ ‘ਤੇ ਦੋ ਐਪੀਸੋਡਾਂ ਨਾਲ ਪ੍ਰੀਮੀਅਰ ਹੋਵੇਗਾ। ਇਸ ਤੋਂ ਬਾਅਦ ਹਰ ਸ਼ੁੱਕਰਵਾਰ 26 ਮਈ ਤੱਕ ਹਫਤਾਵਾਰੀ ਇੱਕ ਨਵਾਂ ਐਪੀਸੋਡ ਰਿਲੀਜ਼ ਕੀਤਾ ਜਾਵੇਗਾ। ਸਿਟਾਡੇਲ ਦੇ ਹਿੰਦੀ ਰੀਮੇਕ ਦਾ ਪਹਿਲਾਂ ਹੀ ਐਲਾਨ ਹੋ ਚੁੱਕਾ ਹੈ ਜਿਸ ਨੂੰ ਰਾਜ ਨਿਦਿਮੋਰੂ ਤੇ ਕ੍ਰਿਸ਼ਨਾ ਡੀਕੇ ਵਲੋਂ ਬਣਾਇਆ ਜਾਵੇਗਾ। ਇਸ ਸੀਰੀਜ਼ ਵਿੱਚ ਮੁੱਖ ਭੂਮਿਕਾਵਾਂ ਵਰੁਣ ਧਵਨ ਤੇ ਸਾਮੰਥਾ ਪ੍ਰਭੂ ਨਿਭਾਉਣਗੇ। ਇਸ ਤੋਂ ਪਹਿਲਾਂ ਸਾਮੰਥਾ ਨੇ ਇਸ ਸੀਰੀਜ਼ ਦੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਸਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -