12.4 C
Alba Iulia
Friday, May 17, 2024

ਰਾਜਕੁਮਾਰ ਰਾਓ ਤੇ ਭੂਮੀ ਪੇਡਨੇਕਰ ਦੀ ‘ਭੀੜ’ ਦਾ ਟੀਜ਼ਰ ਰਿਲੀਜ਼

Must Read


ਮੁੰਬਈ: ਅਦਾਕਾਰ ਰਾਜਕੁਮਾਰ ਰਾਓ ਤੇ ਅਦਾਕਾਰਾ ਭੂਮੀ ਪੇਡਨੇਕਰ ਦੀ ਬਲੈਕ ਐਂਡ ਵਾਈਟ ਫਿਲਮ ‘ਭੀੜ’ ਦਾ ਟੀਜ਼ਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਟੀਜ਼ਰ ਦਾ ਲਿੰਕ ਰਾਜਕੁਮਾਰ ਰਾਓ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਕੋਵਿਡ-19 ਮਹਾਮਾਰੀ ਦਾ ਵੇਲਾ ਫਿਲਮਾਇਆ ਗਿਆ ਹੈ। ਵੀਡੀਓ ਸਾਂਝੀ ਕਰਦਿਆਂ ਅਦਾਕਾਰ ਨੇ ਕਿਹਾ, ‘ਅਸੀਂ ਉਸ ਵੇਲੇ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਦੋਂ ਵੰਡ ਦੇਸ਼ ਦੀ ਨਹੀਂ ਸਮਾਜ ਦੀ ਹੋਈ ਸੀ…’ਭੀੜ’ ਕਾਲੇ ਵੇਲਿਆਂ ਦੀ ਬਲੈਕ ਐਂਡ ਵਾਈਟ ਕਹਾਣੀ। 24 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।’ ਇਸ ਟੀਜ਼ਰ ਵਿੱਚ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਇਕੱਠੀ ਹੋਈ ਭੀੜ ਦਿਖਾਈ ਦੇ ਰਹੀ ਹੈ। ਇੱਕ ਆਵਾਜ਼ ਦਸਦੀ ਹੈ ਕਿ ਇਹ ਭੀੜ 1947 ਵਿੱਚ ਭਾਰਤ ਦੀ ਹੋਈ ਵੰਡ ਵੇਲੇ ਦੀ ਨਹੀਂ ਹੈ, ਸਗੋਂ ਇਹ 2020 ਵਿੱਚ ਲੱਗੇ ਲੌਕਡਾਊਨ ਦਾ ਵੇਲਾ ਹੈ, ਜਦੋਂ ਕਰੋਨਾ ਦੇ ਕੇਸਾਂ ਵਿੱਚ ਵਾਧਾ ਹੋਣ ਮਗਰੋਂ ਦੇਸ਼ ਦੇ ਸਾਰੇ ਰਾਜਾਂ ਵੱਲੋਂ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਸਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਭਟਕ ਰਹੇ ਸਨ। ਇਸ ਫਿਲਮ ਵਿੱਚ ਪੰਕਜ ਕਪੂਰ ਤੇ ਦੀਆ ਮਿਰਜ਼ਾ ਵੀ ਮਹਿਮਾਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -