12.4 C
Alba Iulia
Tuesday, May 14, 2024

ਨਵਾਜ਼ੂਦੀਨ ਵੱਲੋਂ ਸਾਬਕਾ ਪਤਨੀ ਤੇ ਭਰਾ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ

Must Read


ਮੁੰਬਈ, 27 ਮਾਰਚ

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਬੰਬੇ ਹਾਈ ਕੋਰਟ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਇਸ ਰਾਹੀਂ ਉਨ੍ਹਾਂ ਆਪਣੀ ਸਾਬਕਾ ਪਤਨੀ ਆਲੀਆ ਉਰਫ ਜ਼ੈਨਬ ਸਿੱਦੀਕੀ ਅਤੇ ਭਰਾ ਸ਼ਮਸੂਦੀਨ ਸਿੱਦੀਕੀ ਤੋਂ 100 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਅਤੇ ਇਨ੍ਹਾਂ ਉੱਤੇ ਝੂਠੇ ਬਿਆਨ ਦੇ ਕੇ ਉਸ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਹੈ। ਇਸ ਮੁਕੱਦਮੇ ਦੀ ਸੁਣਵਾਈ ਜਸਟਿਸ ਰਿਆਜ਼ ਚਾਗਲਾ ਦੇ ਸਿੰਗਲ ਬੈਂਚ ਵੱਲੋਂ 30 ਮਾਰਚ ਨੂੰ ਕੀਤੇ ਜਾਣ ਦੀ ਸੰਭਾਨਵਾ ਹੈ। ਜ਼ਿਕਰਯੋੋਗ ਹੈ ਕਿ ਅਦਾਕਾਰ ਦਾ ਆਪਣੀ ਸਾਬਕਾ ਪਤਨੀ ਨਾਲ ਵਿਆਹ ਸਬੰਧੀ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਸ ਦੇ ਅਕਸ ਨੂੰ ਖੋਰਾ ਲਾਉਣ ਵਾਲੇ ਬਿਆਨ ਦੇਣ ਤੋਂ ਆਲੀਆ ਅਤੇ ਉਸ ਦੇ ਭਰਾ ਨੂੰ ਰੋਕਿਆ ਜਾਵੇ। ਇਸ ਦੇ ਨਾਲ ਉਨ੍ਹਾਂ ਆਪਣੀ ਸਾਬਕਾ ਪਤਨੀ ਅਤੇ ਉਸਦੇ ਭਰਾ ਤੋਂ ਲਿਖਤੀ ਮੁਆਫੀ ਮੰਗਣ ਦੀ ਵੀ ਮੰਗ ਕੀਤੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -