12.4 C
Alba Iulia
Saturday, May 18, 2024

ਪਾਕਿਸਤਾਨ: ਕਰਾਚੀ ’ਚ ਹਿੰਦੂ ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ

Must Read


ਇਸਲਾਮਾਬਾਦ, 31 ਮਾਰਚ

ਪਾਕਿਸਤਾਨੀ ਹਿੰਦੂ ਡਾਕਟਰ ਡਾਕਟਰ ਬੀਰਬਲ ਗੇਨਾਨੀ ਨੂੰ ਆਪਣੇ ਕਲੀਨਿਕ ਤੋਂ ਘਰ ਪਰਤਦੇ ਸਮੇਂ ਕਰਾਚੀ ਦੇ ਲਯਾਰੀ ਨੇੜੇ ਗੋਲੀ ਮਾਰ ਕੇ ਮਾਰ ਦਿੱਤਾ। ਉਹ ਕਰਾਚੀ ਮੈਟਰੋਪੋਲੀਟਨ ਕਾਰਪੋਰੇਸ਼ਨ (ਕੇਐੱਮਸੀ) ਦੇ ਸਾਬਕਾ ਸੀਨੀਅਰ ਡਾਇਰੈਕਟਰ ਸਿਹਤ ਅਤੇ ਅੱਖਾਂ ਦੇ ਮਾਹਿਰ ਡਾਕਟਰ ਸਨ। ਪੁਲੀਸ ਮੁਤਾਬਕ ਡਾਕਟਰ ਬੀਰਬਲ ਗੇਨਾਨੀ ਅਤੇ ਉਨ੍ਹਾਂ ਦੀ ਸਹਾਇਕ ਮਹਿਲਾ ਡਾਕਟਰ ਰਾਮਸਵਾਮੀ ਤੋਂ ਗੁਲਸ਼ਨ-ਏ-ਇਕਬਾਲ ਜਾ ਰਹੇ ਸਨ ਕਿ ਲਯਾਰੀ ਐਕਸਪ੍ਰੈਸ ਵੇਅ ‘ਤੇ ਗਾਰਡਨ ਇੰਟਰਚੇਂਜ ਨੇੜੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਨਿਸ਼ਾਨਾ ਬਣਾਇਆ। ਡਾਕਟਰ ਗੇਨਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੀ ਸਹਾਇਕ ਮਹਿਲਾ ਡਾਕਟਰ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਈ। ਹੱਤਿਆ ਦੇ ਪਿੱਛੇ ਦਾ ਸਹੀ ਕਾਰਨ ਪਤਾ ਨਹੀਂ ਲੱਗਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -