12.4 C
Alba Iulia
Tuesday, May 21, 2024

ਅਜੈ ਦੇਵਗਨ ਦੀ ‘ਭੋਲਾ’ ਨੇ ਦੂਜੇ ਦਿਨ ਕੀਤੀ 7.40 ਕਰੋੜ ਦੀ ਕਮਾਈ

Must Read


ਮੁੰਬਈ: ਅਦਾਕਾਰਾ ਅਜੈ ਦੇਵਗਨ ਦੀ ਫਿਲਮ ‘ਭੋਲਾ’ ਨੇ ਹੁਣ ਤੱਕ ਕੁੱਲ 18.60 ਕਰੋੜ ਦੀ ਕਮਾਈ ਕੀਤੀ ਹੈ। ਰਿਲੀਜ਼ ਤੋਂ ਦੂਜੇ ਦਿਨ ਫਿਲਮ ਦੀ ਕਮਾਈ 7.40 ਕਰੋੜ ਰੁਪਏ ਦਰਜ ਕੀਤੀ ਗਈ ਹੈ। ਅਜੈ ਦੇਵਗਨ ਵੱਲੋਂ ਨਿਰਦੇਸ਼ਿਤ ਇਸ ਫਿਲਮ ਨੂੰ ਹਾਲੇ ਤੱਕ ਦਰਸ਼ਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਫਿਲਮ ਵਿੱਚ ਅਦਾਕਾਰਾ ਤੱਬੂ ਦਾ ਅਹਿਮ ਕਿਰਦਾਰ ਹੈ। ਰਿਲੀਜ਼ ਮਗਰੋਂ ਸ਼ੁੱਕਰਵਾਰ ਦੀ ਸ਼ਾਮ ਨੂੰ ਸਿਨੇਮਾਘਰਾਂ ਵਿੱਚ ਚਹਿਲ-ਪਹਿਲ ਵਧੀ, ਜਿਸ ਦਾ ਫਿਲਮ ਨੂੰ ਫਾਇਦਾ ਵੀ ਮਿਲਿਆ। ਦਰਸ਼ਕ ਵੱਡੀ ਸਕਰੀਨ ‘ਤੇ ਫਿਲਮ ਵਿਚਲੇ ਐਕਸ਼ਨ ਦ੍ਰਿਸ਼ਾਂ ਦਾ ਆਨੰਦ ਮਾਣ ਰਹੇ ਹਨ। ਨਿਰਮਾਤਾਵਾਂ ਵੱਲੋਂ ਆਸ ਜਤਾਈ ਜਾ ਰਹੀ ਹੈ ਕਿ ਫਿਲਮ ਹਫ਼ਤੇ ਦੇ ਅਖੀਰ ਤੱਕ ਵਧੀਆ ਪ੍ਰਦਰਸ਼ਨ ਕਰੇਗੀ। ਫਿਲਮ ‘ਭੋਲਾ’ ਲੋਕੇਸ਼ ਕਨਾਗਰਾਜ ਵੱਲੋਂ ਲਿਖੀ ਤੇ ਨਿਰਦੇਸ਼ਿਤ ਤਾਮਿਲ ਫਿਲਮ ‘ਕੈਦੀ’ ਦੀ ਹਿੰਦੀ ਰੀਮੇਕ ਹੈ। ਫਿਲਮ ਇੱਕ ਸਾਬਕਾ ਕੈਦੀ ਦੁਆਲੇ ਘੁੰਮਦੀ ਹੈ, ਜੋ ਆਪਣੀ ਕੈਦ ਪੂਰੀ ਹੋਣ ਮਗਰੋਂ ਆਪਣੀ ਧੀ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਮਾਫੀਆ ਤੇ ਪੁਲੀਸ ਵਿਚਾਲੇ ਹੋਏ ਮੁਕਾਬਲੇ ਵਿੱਚ ਫਸ ਜਾਂਦਾ ਹੈ। ‘ਕੈਦੀ’ ਵਿੱਚ ਮੁੱਖ ਭੂਮਿਕਾ ਕਾਰਤੀ ਨੇ ਨਿਭਾਈ ਹੈ। ‘ਭੋਲਾ’ ਵਿੱਚ ਦੀਪਕ ਡੋਬਰੀਆਲ, ਵਿਨੀਤ ਕੁਮਾਰ, ਸੰਜੈ ਮਿਸ਼ਰਾ ਤੇ ਗਜਰਾਜ ਰਾਓ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -