12.4 C
Alba Iulia
Saturday, May 18, 2024

ਸੁਨੀਲ ਸ਼ੈੱਟੀ ਨੇ ਅਜੈ ਦੇਵਗਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ

Must Read


ਨਵੀਂ ਦਿੱਲੀ: ਅਦਾਕਾਰ ਸੁਨੀਲ ਸ਼ੈੱਟੀ ਨੇ ਅੱਜ ਅਜੈ ਦੇਵਗਨ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਦੋਵੇਂ ਅਦਾਕਾਰ ਫਿਲਮ ‘ਦਿਲਵਾਲੇ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਅਜੈ ਦੇਵਗਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਭੋਲਾ’ ਬਾਕਸ ਆਫਿਸ ਵਿੱਚ ਚੰਗੀ ਕਮਾਈ ਕਰ ਰਹੀ ਹੈ। ਇਸ ਦੌਰਾਨ ਸੁਨੀਲ ਸ਼ੈੱਟੀ ਨੇ ਟਵੀਟ ਕਰ ਕੇ ਅਜੈ ਦੇਵਗਨ ਨੂੰ ਵਧਾਈ ਦਿੱਤੀ। ਉਸ ਨੇ ਸਾਥੀ ਅਦਾਕਾਰ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ, ”ਜਨਮ ਦਿਨ ਦੀ ਵਧਾਈ ਮੇਰੇ ਪਿਆਰੇ ਦੋਸਤ ਅਜੈ ਦੇਵਗਨ। ਕਾਮਨਾ ਕਰਦਾ ਹਾਂ ਕਿ ਇਹ ਸਾਲ ਤੁਹਾਡੇ ਲਈ ਬਹੁਤ ਸ਼ਾਨਦਾਰ ਹੋਵੇ। ਖ਼ੁਸ਼ ਰਹੋ।” 2 ਅਪਰੈਲ 1969 ਨੂੰ ਜਨਮਿਆ ਅਜੈ ਅੱਜ 54 ਸਾਲ ਦਾ ਹੋ ਗਿਆ ਹੈ। ‘ਭੋਲਾ’ ਦੀ ਸਫਲਤਾ ਨਾਲ ਉਸ ਦਾ ਜਨਮਦਿਨ ਹੋਰ ਵੀ ਖਾਸ ਹੋ ਗਿਆ ਹੈ। 30 ਮਾਰਚ ਨੂੰ ਰਿਲੀਜ਼ ਹੋਈ ਇਹ ਫਿਲਮ ਤਿੰਨ ਦਿਨਾਂ ਵਿੱਚ 3.70 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਅਜੈ ਨੇ 1991 ਵਿੱਚ ‘ਫੂਲ ਔਰ ਕਾਂਟੇ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮਗਰੋਂ ਉਸ ਨੇ ‘ਜਿਗਰ’, ‘ਦਿਲਵਾਲੇ’, ‘ਦਿਲਜਲੇ’ ‘ਹਮ ਦਿਲ ਦੇ ਚੁਕੇ ਸਨਮ’, ‘ਜ਼ਖ਼ਮ’, ‘ਗੋਲਮਾਲ’, ‘ਸਿੰਘਮ’, ‘ਦ੍ਰਿਸ਼ਯਮ 1 ਅਤੇ 2’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -