12.4 C
Alba Iulia
Tuesday, May 14, 2024

ਤਿੰਨ ਰੋਜ਼ਾ ਸਮਰਾਲਾ ਹਾਕੀ ਲੀਗ ਸ਼ਾਨੋ ਸ਼ੌਕਤ ਨਾਲ ਸਮਾਪਤ

Must Read


ਡੀਪੀਐੱਸ ਬੱਤਰਾ

ਸਮਰਾਲਾ, 10 ਅਪਰੈਲ

ਮਾਸਟਰਜ਼ ਹਾਕੀ ਪਲੇਅਰਜ਼ ਦੀ ਸੰਸਥਾ ‘ਸਮਰਾਲਾ ਹਾਕੀ ਵਾਰੀਅਰਜ਼’ ਵੱਲੋਂ ਤਿੰਨ ਰੋਜ਼ਾ ਸਮਰਾਲਾ ਹਾਕੀ ਲੀਗ ਬਾਬੂ ਸੰਤਾ ਸਿੰਘ ਮੈਮੋਰੀਅਲ ਆਈਟੀਆਈ ਸਮਰਾਲਾ ਦੇ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਲੀਗ ਵਿੱਚ 40 ਸਾਲ ਤੋਂ ਵੱਧ ਉਮਰ ਵਰਗ ਦੇ ਹਾਕੀ ਮੁਕਾਬਲਿਆਂ ਵਿੱਚ ਪੰਜਾਬ ਭਰ ਵਿੱਚੋਂ 8 ਟੀਮਾਂ ਬਾਬਾ ਫਰੀਦ ਹਾਕੀ ਕਲੱਬ ਫਰੀਦਕੋਟ, ਸੰਤ ਬਾਬਾ ਬਲਵੀਰ ਸਿੰਘ ਹਾਕੀ ਕਲੱਬ ਮੋਗਾ, ਆਜ਼ਾਦ ਕਲੱਬ ਹਠੂਰ, ਯੰਗ ਸਪੋਰਟਸ ਕਲੱਬ ਉਟਾਲਾਂ, ਹਾਕੀ ਕਲੱਬ ਜਗਰਾਉਂ, ਰਾਣਾ ਹਾਕੀ ਕਲੱਬ ਹੁਸ਼ਿਆਰਪੁਰ, ਗੁਰੂ ਤੇਗ ਬਹਾਦਰ ਹਾਕੀ ਕਲੱਬ ਚੱਕਦਾਨਾ (ਨਵਾਂ ਸ਼ਹਿਰ) ਅਤੇ ਸਮਰਾਲਾ ਹਾਕੀ ਵਾਰੀਅਰਜ਼ ਨੇ ਹਿੱਸਾ ਲਿਆ। ਤਿੰਨ ਦਿਨ ਚੱਲੇ ਇਸ ਹਾਕੀ ਟੂਰਨਾਮੈਂਟ ਵਿੱਚ ਨੈਸ਼ਨਲ ਅਤੇ ਇੰਟਰ ਨੈਸ਼ਨਲ ਪੱਧਰ ਦੇ ਦਰਜਨਾਂ ਦੇ ਕਰੀਬ ਹਾਕੀ ਖਿਡਾਰੀਆਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲਾ ਸੰਤ ਬਾਬਾ ਬਲਵੀਰ ਸਿੰਘ ਹਾਕੀ ਕਲੱਬ ਰਣੀਆਂ (ਮੋਗਾ) ਨੇ ਅਜ਼ਾਦ ਕਲੱਬ ਹਠੂਰ ਨੂੰ 6-2 ਦੇ ਗੋਲ ਅੰਤਰ ਨਾਲ ਹਰਾ ਕੇ ਹਾਕੀ ਲੀਗ ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਹਾਕੀ ਕਲੱਬ ਜਗਰਾਉਂ ਨੇ ਰਾਣਾ ਹਾਕੀ ਕਲੱਬ ਹੁਸ਼ਿਆਰਪੁਰ ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਚੇਅਰਮੈਨ ਪੰਜਾਬ ਜੈਨਕੋ ਨਵਜੋਤ ਸਿੰਘ ਜਰਗ, ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਮੈਂਬਰ ਪੰਜਾਬ ਕ੍ਰਿਕਟ ਐਸੋ: ਦੁਆਰਾ ਕੀਤੀ ਗਈ। ਇਸ ਹਾਕੀ ਲੀਗ ਦੌਰਾਨ ਪ੍ਰਧਾਨ ਬੀ.ਕੇ. ਯੂ. ਬਲਬੀਰ ਸਿੰਘ ਰਾਜੇਵਾਲ, ਸਾਬਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਪ੍ਰਧਾਨ ਨਗਰ ਕੌਂਸਲ ਕਰਨਵੀਰ ਸਿੰਘ ਢਿੱਲੋਂ, ਡਾ. ਸੋਹਣ ਲਾਲ ਬਲੱਗਣ, ਗਿਆਨੀ ਮਹਿੰਦਰ ਸਿੰਘ ਭੰਗਲਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਹਾਕੀ ਕੋਚ ਸੁਖਦੇਵ ਸਿੰਘ ਗੁਰੋਂ, ਰੇਸ਼ਮ ਸਿੰਘ ਧਾਲੀਵਾਲ, ਗਿਆਨ ਸਿੰਘ ਮਾਛੀਵਾੜਾ, ਗੁਰਚਰਨ ਸਿੰਘ ਮਾਛੀਵਾੜਾ, ਜਸਵੰਤ ਸਿੰਘ ਜੱਸੀ ਸਾਰੇ ਹਾਕੀ ਕੋਚ, ਅਸਟ੍ਰੇਲੀਆ ਵਿਖੇ ਹੋਈਆਂ ਪੈਨ ਪੈਸਫਿਕ ਮਾਸਟਰ ਗੇਮਜ਼ ਦੇ ਮੈਡਲ ਜੇਤੂ ਗੁਰਚਰਨ ਸਿੰਘ ਬਰਾੜ, ਹਰਿੰਦਰਪਾਲ ਸਿੰਘ ਗਰੇਵਾਲ, ਦਵਿੰਦਰਪਾਲ ਸਿੰਘ ਰਹਿਲ ਨੂੰ ਸਨਮਾਨਿਤ ਕੀਤਾ ਗਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -