12.4 C
Alba Iulia
Wednesday, May 15, 2024

ਨਿੱਕ ਜੋਨਸ ਨੇ ਸਾਂਝੀਆਂ ਕੀਤੀਆਂ ਈਸਟਰ ਦੇ ਜਸ਼ਨ ਦੀਆਂ ਤਸਵੀਰਾਂ

Must Read


ਲਾਸ ਏਂਜਲਸ: ਅਮਰੀਕੀ ਪੌਪ ਗਾਇਕ ਅਤੇ ਅਦਾਕਾਰ ਨਿੱਕ ਜੋਨਸ ਨੇ ਅੱਜ ਸੋਸ਼ਲ ਮੀਡੀਆ ‘ਤੇ ਈਸਟਰ ਦੇ ਜਸ਼ਨਾਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਨਿੱਕ ਨੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਇਨ੍ਹਾਂ ਤਸੀਵਰਾਂ ਦੀ ਕੈਪਸ਼ਨ ਵਿੱਚ ”ਹੈਪੀ ਈਸਟਰ’ ਲਿਖਿਆ ਹੈ। ਪਹਿਲੀ ਤਸਵੀਰ ਵਿੱਚ ਨਿੱਕ ਤੇ ਉਸ ਦੀ ਅਦਾਕਾਰਾ ਪਤਨੀ ਪ੍ਰਿਯੰਕਾ ਚੋਪੜਾ ਜੋਨਸ ਆਪਣੀ ਖੇਡਦੀ ਹੋਈ ਧੀ ਮਾਲਤੀ ਮੈਰੀ ਚੋਪੜਾ ਜੋਨਸ ਵੱਲ ਦੇਖ ਰਹੇ ਹਨ। ਇਕ ਤਸਵੀਰ ਵਿੱਚ ਮਾਲਤੀ ਨੂੰ ਤੋਹਫ਼ੇ ਵੱਲ ਤੱਕ ਤੱਕਦਿਆਂ ਦੇਖਿਆ ਜਾ ਸਕਦਾ ਹੈ। ਨਿੱਕ ਜੋਨਸ ਨੇ ਈਸਟਰ ਮੌਕੇ ਦੁਪਹਿਰ ਦੇ ਭੋਜਨ ਦੇ ਮੈਨਿਊ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਨੂੰ ਅੱਗਿਓਂ ਪ੍ਰਿਯੰਕਾ ਨੇ ਇੰਸਟਾਗ੍ਰਾਮ ‘ਤੇ ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ ਹੈ। ਇਸ ਜੋੜੀ ਦੀਆਂ ਤਸਵੀਰਾਂ ‘ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਵਰਤੋਂਕਾਰ ਨੇ ਮਾਲਤੀ ਬਾਰੇ ਗੱਲਬਾਤ ਕਰਦਿਆਂ ਆਖਿਆ,”ਇਹ ਬਹੁਤ ਪਿਆਰੀ ਹੈ!!! ਪਰਮਾਤਮਾ ਤੁਹਾਡੇ ‘ਤੇ ਮਿਹਰ ਕਰੇ।” ਇਕ ਹੋਰ ਚਾਹੁਣ ਵਾਲੇ ਨੇ ਆਖਿਆ ”ਮਾਲਤੀ ਬਹੁਤ ਪਿਆਰੀ ਹੈ।” ਜਾਣਕਾਰੀ ਅਨੁਸਾਰ ਪ੍ਰਿਯੰਕਾ ਦੀ ਨਵੀਂ ਵੈੱਬ ਸੀਰੀਜ਼ ਰਿਲੀਜ਼ ਹੋਣ ਵਾਲੀ ਹੈ, ਜਿਸ ਨੂੰ ਰੂਸੋ ਬ੍ਰਦਰਜ਼ ਨੇ ਪ੍ਰੋਡਿਊਸ ਕੀਤਾ ਹੈ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -