12.4 C
Alba Iulia
Tuesday, May 14, 2024

ਤਿੰਨ ਸਾਲ ਬਾਅਦ ਸੈੈੱਟ ’ਤੇ ਪਰਤੀ ਰੀਆ ਚੱਕਰਵਰਤੀ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਨੇ ਫਿਲਮ ਸੈੱਟ ‘ਤੇ ਤਿੰਨ ਸਾਲ ਬਾਅਦ ਵਾਪਸੀ ਕੀਤੀ ਹੈ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਵਾਲਿਆਂ ਨੇ ਰੀਆ ਨੂੰ ਉਸ ਦੀ ਮੌਤ ਲਈ ਕਸੂਰਵਾਰ ਠਹਿਰਾਇਆ ਸੀ। ਸੁਸ਼ਾਂਤ ਦੀ ਸਾਲ 2020 ਵਿੱਚ ਮੌਤ ਹੋਣ ਤੋਂ ਬਾਅਦ ਰੀਆ ਨੇ ਫਿਲਮਾਂ ਤੋਂ ਲੰਬਾ ਸਮਾਂ ਦੂਰੀ ਬਣਾਈ ਰੱਖੀ। ਰੀਆ ਨੇ ਹੁਣ ਇਕ ਵੀਡੀਓ ਜਾਰੀ ਕਰ ਕੇ ਆਖਿਆ, ‘ਸਮਾਂ ਕਾਫੀ ਔਖਾ ਰਿਹਾ ਹੈ ਤੇ ਮੈਂ ਫਿਲਮ ਸੈੱਟ ‘ਤੇ ਵਾਪਸੀ ਕਰ ਲਈ ਹੈ।’ ਉਸ ਨੇ ਇੱਕ ਕਲਿੱਪ ਸਾਂਝੀ ਕੀਤੀ ਜਿਸ ਵਿੱਚ ਰੀਆ ਆਪਣਾ ਮੇਕਅੱਪ ਕਰਵਾਉਂਦੀ ਨਜ਼ਰ ਆ ਰਹੀ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਸੈੱਟ ‘ਤੇ ਵਾਪਸ ਆ ਕੇ ਕਿਵੇਂ ਮਹਿਸੂਸ ਹੁੰਦਾ ਹੈ ਤਾਂ ਉਸ ਨੇ ਕਿਹਾ, ‘ਮੈਂ ਤਿੰਨ ਸਾਲਾਂ ਤੋਂ ਸ਼ੂਟਿੰਗ ਨਹੀਂ ਕੀਤੀ ਹੈ ਪਰ ਮੈਂ ਸੈੱਟ ‘ਤੇ ਵਾਪਸ ਆ ਗਈ ਹਾਂ। ਮੈਨੂੰ ਵੈਨਿਟੀ ਵੈਨ ਬਿਲਕੁਲ ਨਵੀਂ ਮਹਿਸੂਸ ਹੋ ਰਹੀ ਹੈ ਪਰ ਮੈਂ ਵਾਪਸੀ ਕਰ ਕੇ ਬਹੁਤ ਖੁਸ਼ ਹਾਂ।’ ਦੱਸਣਾ ਬਣਦਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਰਹੱਸਮਈ ਹਾਲਾਤ ਵਿੱਚ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਕੁਝ ਦਿਨ ਬਾਅਦ ਅਦਾਕਾਰ ਦੇ ਪਿਤਾ ਨੇ ਰੀਆ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹੇਠ ਕੇਸ ਦਰਜ ਕਰਵਾਇਆ ਸੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -