12.4 C
Alba Iulia
Wednesday, May 8, 2024

ਟੀਕਾਕਰਨ ਬਗ਼ੈਰ ਪੁੱਜੇ ਜੋਕੋਵਿਚ ਨੂੰ ਨਹੀਂ ਮਿਲਿਆ ਆਸਟਰੇਲੀਆ ’ਚ ਦਾਖਲਾ: ਵੀਜ਼ਾ ਰੱਦ, ਕਈ ਘੰਟੇ ਹਵਾਈ ਅੱਡੇ ’ਤੇ ਖੁਆਰ ਹੁੰਦਾ ਰਿਹਾ ਚੈਂਪੀਅਨ

Must Read


ਬ੍ਰਿਸਬੇਨ, 6 ਜਨਵਰੀ

ਆਪਣਾ ਦਸਵਾਂ ਆਸਟ੍ਰੇਲੀਅਨ ਓਪਨ ਖਿਤਾਬ ਜਿੱਤਣ ਦਾ ਟੀਚਾ ਰੱਖਣ ਵਾਲੇ ਨੋਵਾਕ ਜੋਕੋਵਿਚ ਨੂੰ ਆਸਟਰੇਲੀਆ ਵਿੱਚ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਕਰੋਨਾਵਾਇਰਸ ਟੀਕਾਕਰਨ ਨਿਯਮਾਂ ਤੋਂ ਛੋਟ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਵਿੱਚ ਅਸਫਲ ਰਹਿਣ ਕਾਰਨ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਸ ਨੂੰ ਮੈਡੀਕਲ ਛੋਟ ਮਿਲੀ ਹੈ ਅਤੇ ਉਹ ਬੁੱਧਵਾਰ ਦੇਰ ਰਾਤ ਆਸਟਰੇਲੀਆ ਪਹੁੰਚਿਆ ਹੈ। ਇਸ ਮੈਡੀਕਲ ਛੋਟ ਤਹਿਤ ਵਿਕਟੋਰੀਆ ਸਰਕਾਰ ਦੇ ਸਖ਼ਤ ਟੀਕਾਕਰਨ ਨਿਯਮਾਂ ਤੋਂ ਉਸ ਨੂੰ ਰਾਹਤ ਮਿਲੀ। ਹਾਲਾਂਕਿ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਛੋਟ ਨੂੰ ਸਵੀਕਾਰ ਨਹੀਂ ਕੀਤਾ। ਆਸਟਰੇਲੀਅਨ ਬਾਰਡਰ ਫੋਰਸ ਨੇ ਬਿਆਨ ਵਿੱਚ ਕਿਹਾ ਕਿ ਜੋਕੋਵਿਚ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ। ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਜੋਕੋਵਿਚ ਦੀ ਮੈਡੀਕਲ ਛੋਟ ਦੀ ਸਮੀਖਿਆ ਕਰਨ ਤੋਂ ਬਾਅਦ ਉਸ ਦਾ ਵੀਜ਼ਾ ਰੱਦ ਕਰ ਦਿੱਤਾ। ਜੋਕੋਵਿਚ ਫੈਸਲੇ ਦੇ ਖ਼ਿਲਾਫ਼ ਅਪੀਲ ਕਰ ਸਕਦਾ ਹੈ ਪਰ ਵੀਜ਼ਾ ਰੱਦ ਹੋਣ ‘ਤੇ ਦੇਸ਼ ਛੱਡਣਾ ਹੋਵੇਗਾ। ਜੋਕੋਵਿਚ ਦੇ ਦੇਸ਼ ਸਰਬੀਆ ਦੇ ਰਾਸ਼ਟਰਪਤੀ ਨੇ ਉਸ ਨਾਲ ਕੀਤੇ ਗਏ ਸਲੂਕ ਦੀ ਨਿੰਦਾ ਕੀਤੀ ਹੈ। ਜੋਕੋਵਿਚ ਨੂੰ ਮੈਲਬੌਰਨ ਹਵਾਈ ਅੱਡੇ ‘ਤੇ ਸਾਰੀ ਰਾਤ ਰੱਖਿਆ ਗਿਆ। ਵੀਹ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੂੰ ਇਹ ਜਾਣਨ ਲਈ ਅੱਠ ਘੰਟੇ ਇੰਤਜ਼ਾਰ ਕਰਨਾ ਪਿਆ ਕਿ ਕੀ ਉਸ ਨੂੰ ਆਸਟ੍ਰੇਲੀਆ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ।ਬਾਅਦ ਵਿਚ ਉਸ ਨੂੰ ਅਗਲੀ ਉਡਾਣ ਜਾਂ ਕਾਨੂੰਨੀ ਕਾਰਵਾਈ ਤੱਕ ਹੋਟਲ ਵਿਚ ਭੇਜ ਦਿੱਤਾ ਗਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -