12.4 C
Alba Iulia
Monday, May 13, 2024

ਨਵਾਜ਼ੂਦੀਨ ਸਿੱਦੀਕੀ ਦੀ ‘ਜੋਗੀਰਾ ਸਾਰਾ ਰਾ ਰਾ’ 12 ਮਈ ਨੂੰ ਹੋਵੇਗੀ ਰਿਲੀਜ਼

Must Read


ਮੁੰਬਈ: ਬੌਲੀਵੁਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਬੀਤੇ ਦਿਨਾਂ ਤੋਂ ਪਰਿਵਾਰਕ ਵਿਵਾਦ ਕਾਰਨ ਸੁਰਖੀਆਂ ਵਿਚ ਸਨ ਜਿਸ ਦਾ ਉਨ੍ਹਾਂ ਦੇ ਫਿਲਮੀ ਕਰੀਅਰ ‘ਤੇ ਅਸਰ ਪਿਆ ਸੀ ਪਰ ਹੁਣ ਨਵਾਜ਼ੂਦੀਨ ਦੀ ਫਿਲਮ ਇਕ ਸਾਲ ਦੇ ਵਕਫੇ ਬਾਅਦ ਰਿਲੀਜ਼ ਹੋ ਰਹੀ ਹੈ। ਉਸ ਦੀ ਰੋਮਾਂਟਿਕ ਕਾਮੇਡੀ ਫਿਲਮ ‘ਜੋਗੀਰਾ ਸਾਰਾ ਰਾ ਰਾ’ 12 ਮਈ ਨੂੰ ਰਿਲੀਜ਼ ਹੋਵੇਗੀ ਜਿਸ ਦੀ ਮੁੱਖ ਅਦਾਕਾਰਾ ਨੇਹਾ ਸ਼ਰਮਾ ਹੋਵੇਗੀ। ਇਹ ਐਲਾਨ ਫਿਲਮ ਦੇ ਨਿਰਮਾਤਾਵਾਂ ਨੇ ਅੱਜ ਕੀਤਾ। ਇਸ ਫਿਲਮ ਦੀ ਕਹਾਣੀ ਗਾਲਿਬ ਅਸਦ ਭੋਪਾਲੀ ਨੇ ਲਿਖੀ ਹੈ ਅਤੇ ਫਿਲਮ ਦਾ ਨਿਰਦੇਸ਼ਨ ਕੁਸ਼ਾਨ ਨੰਦੀ ਨੇ ਕੀਤਾ ਹੈ। ਗੈਂਗਜ਼ ਆਫ ਵਾਸੇਪੁਰ ਦੇ ਅਦਾਕਾਰ ਨੇ ਕਿਹਾ ਕਿ ਇਸ ਫਿਲਮ ਦਾ ਵਿਸ਼ਾ ਨਵਾਂ ਹੈ ਜੋ ਦਰਸ਼ਕਾਂ ਨੂੰ ਤਾਜ਼ਗੀ ਦਾ ਅਹਿਸਾਸ ਕਰਵਾਏਗਾ। ਫਿਲਮ ਦੀ ਸ਼ੂਟਿੰਗ ਲਖਨਊ, ਬਾਰਾਬਾਂਕੀ, ਰਹੀਮਾਬਾਦ, ਵਾਰਾਨਸੀ ਤੇ ਮੁੰਬਈ ਵਿਚ ਹੋਈ ਹੈ ਜਿਸ ਵਿੱਚ ਜ਼ਰੀਨਾ ਵਹਾਬ, ਸੰਜੈ ਮਿਸ਼ਰਾ ਅਤੇ ਮਹਾਅਕਸ਼ੈ ਚੱਕਰਵਰਤੀ ਸਹਿ-ਅਦਾਕਾਰ ਹਨ। ਦੱਸਣਾ ਬਣਦਾ ਹੈ ਕਿ ਮਹਾਅਕਸ਼ੈ ਬੌਲੀਵੁਡ ਸਟਾਰ ਮਿਥੁਨ ਚੱਕਰਵਰਤੀ ਦਾ ਲੜਕਾ ਹੈ। ਨੇਹਾ ਨੇ ਦੱਸਿਆ, ਇਸ ਫਿਲਮ ਦੀ ਸ਼ੂਟਿੰਗ ਮੇਰੇ ਲਈ ਯਾਦਗਾਰੀ ਸਾਬਿਤ ਹੋਈ ਹੈ। ਜਦੋਂ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਈ ਤਾਂ ਸਾਰੇ ਬਹੁਤ ਉਦਾਸ ਸਨ ਕਿਉਂ ਕਿ ਅਸੀਂ ਸਾਰਿਆਂ ਨੇ ਸ਼ੂਟਿੰਗ ਦੌਰਾਨ ਖੂਬ ਮਜ਼ੇ ਕੀਤੇ ਸਨ।’ -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -