12.4 C
Alba Iulia
Thursday, February 22, 2024

ਆਈਪੀਐੱਲ ਖਿਡਾਰੀਆਂ ਦੇ ਬੈਟ ਚੋਰੀ

Must Read


ਨਵੀਂ ਦਿੱਲੀ: ਆਈਪੀਐੱਲ ਟੀਮ ਦਿੱਲੀ ਕੈਪੀਟਲਜ਼ ਦੇ ਖਿਡਾਰੀਆਂ ਦੇ ਦਿੱਲੀ ਹਵਾਈ ਅੱਡੇ ‘ਤੇ ਉਤਰਨ ਮਗਰੋਂ ਉਨ੍ਹਾਂ ਦੇ ਬੈਟ, ਪੈਡ ਅਤੇ ਕ੍ਰਿਕਟ ਦਾ ਹੋਰ ਸਾਮਾਨ ਚੋਰੀ ਹੋ ਗਿਆ। ਸੂਤਰਾਂ ਅਨੁਸਾਰ ਉਨ੍ਹਾਂ ਦੇ ਕਿੱਟ ਬੈਗ ਇੱਕ ਦਿਨ ਬਾਅਦ ਕਾਰਗੋ ਰਾਹੀਂ ਆਏ ਹਨ, ਜਿਸ ਕਰਕੇ ਉਨ੍ਹਾਂ ਨੂੰ ਇਸ ਬਾਰੇ ਇੱਕ ਦਿਨ ਬਾਅਦ ਪਤਾ ਲੱਗਿਆ। ਟੀਮ ਦੇ ਲਗਪਗ ਸਾਰੇ ਖਿਡਾਰੀਆਂ ਦੇ ਬੈਟ ਚੋਰੀ ਹੋ ਗਏ ਹਨ। ਬੱਲੇਬਾਜ਼ ਯਸ਼ ਧੂਲ ਦੇ ਘੱਟੋ-ਘੱਟ ਪੰਜ ਬੈਟ ਚੋਰੀ ਹੋਏ ਹਨ। ਹਰ ਬੈਟ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਹੈ। ਟੀਮ ਦੇ ਪ੍ਰਬੰਧਕ ਫਿਲਹਾਲ ਇਸ ਗੱਲ ‘ਤੇ ਵਿਚਾਰ ਕਰ ਰਹੇ ਹਨ ਕਿ ਉਹ ਇਸ ਸਬੰਧੀ ਪੁਲੀਸ ਤੋਂ ਕਿਵੇਂ ਮਦਦ ਲੈ ਸਕਦੇ ਹਨ। ਖਿਡਾਰੀਆਂ ਨੇ 20 ਅਪਰੈਲ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਪਣੇ ਮੈਚ ਤੋਂ ਪਹਿਲਾਂ ਨਵੇਂ ਬੈਟਾਂ ਲਈ ਆਪਣੇ ਏਜੰਟਾਂ ਨਾਲ ਸੰਪਰਕ ਕੀਤਾ ਹੈ। -ਪੱਤਰ ਪ੍ਰੇਰਕ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -