12.4 C
Alba Iulia
Sunday, May 12, 2024

ਅਮਰੀਕਾ: ਭਾਰਤੀ ਮੂਲ ਦਾ ਵਿਅਕਤੀ ਤਿੰਨ ਕਿਸ਼ੋਰਾਂ ਦੀ ਹੱਤਿਆ ਦਾ ਦੋਸ਼ੀ ਕਰਾਰ

Must Read


ਨਿਊਯਾਰਕ, 30 ਅਪਰੈਲ

ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ਵਿੱਚ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਬਜਾ ਕੇ ਸ਼ਰਾਰਤ ਕਰਨ ਵਾਲੇ ਤਿੰਨ ਕਿਸ਼ੋਰਾਂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੀਡੀਆ ਵਿੱਚ ਆਈ ਇਕ ਖ਼ਬਰ ਰਾਹੀਂ ਇਹ ਜਾਣਕਾਰੀ ਮਿਲੀ। ‘ਨਿਊਯਾਰਕ ਪੋਸਟ’ ਦੀ ਖ਼ਬਰ ਮੁਤਾਬਕ, ਰਿਵਰਸਾਈਡ ਕਾਊਂਟੀ ਵਾਸੀ ਅਨੁਰਾਗ ਚੰਦਰਾ ਨੂੰ ਸ਼ੁੱਕਰਵਾਰ ਨੂੰ ਹੱਤਿਆ ਦੀ ਕੋਸ਼ਿਸ਼ ਅਤੇ ਤਿੰਨ ਕਿਸ਼ੋਰਾਂ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ 19 ਜਨਵਰੀ 2020 ਨੂੰ ਹੋਈ ਸੀ ਜਦੋਂ ਕਿਸ਼ੋਰਾਂ ਦੇ ਇਕ ਸਮੂਹ ਨੇ ਸ਼ਰਾਰਤ ਕਰਦੇ ਹੋਏ ਚੰਦਰਾ ਦੇ ਘਰ ਦੀ ਘੰਟੀ ਬਜਾਈ ਸੀ। ਚੰਦਰਾ ਨੇ ਦੱਸਿਆ ਕਿ ਘੰਟੀ ਬਜਾ ਕੇ ਦੌੜਨ ਤੋਂ ਪਹਿਲਾਂ ਇਕ ਕਿਸ਼ੋਰ ਨੇ ਉਸ ਨੂੰ ਚਿੜਾਇਆ ਸੀ। ਉਸ ਨੇ ਤਿੰਨੋਂ ਕਿਸ਼ੋਰਾਂ ਦੀ ਗੱਡੀ ਹੇਠ ਦਰੜ ਕੇ ਹੱਤਿਆ ਕਰ ਦਿੱਤੀ ਸੀ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -