12.4 C
Alba Iulia
Friday, May 17, 2024

‘ਗੋਡੇ ਗੋਡੇ ਚਾਅ’ ਵਿੱਚ ਮੁੜ ਦਿਖੇਗੀ ਸੋਨਮ, ਤਾਨੀਆ ਤੇ ਨਿਰਮਲ ਰਿਸ਼ੀ ਦੀ ਤਿੱਕੜੀ

Must Read


ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਪਿਛਲੇ ਸਮੇਂ ਦੌਰਾਨ ਮਹਿਲਾ ਕਿਰਦਾਰਾਂ ‘ਤੇ ਕੇਂਦਰਿਤ ਫਿਲਮਾਂ ਨੇ ਵੀ ਆਪਣੀ ਵਿਸ਼ੇਸ਼ ਥਾਂ ਬਣਾਈ ਹੈ। ਫਿਲਮ ‘ਗੋਡੇ ਗੋਡੇ ਚਾਅ’ ਇਸੇ ਦੀ ਇੱਕ ਉਦਾਹਰਨ ਹੈ। ਫਿਲਮ ਵਿੱਚ ਅਦਾਕਾਰਾ ਨਿਰਮਲ ਰਿਸ਼ੀ, ਸੋਨਮ ਬਾਜਵਾ ਤੇ ਤਾਨੀਆ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੀਆਂ। ਖਾਲਸਾ ਵੋਕਸ ਅਨੁਸਾਰ ਇਹ ਫਿਲਮ ਇੱਕ ਵਿਆਹ ਸਮਾਗਮ ਦੁਆਲੇ ਘੁੰਮਦੀ ਹੈ, ਜਿਸ ਵਿੱਚ ਵਿਆਹ ਦੇ ਰੀਤੀ-ਰਿਵਾਜ਼ਾਂ ਰਾਹੀਂ ਔਰਤਾਂ ਦੀ ਭੂਮਿਕਾ ਨੂੰ ਉਭਾਰਿਆ ਗਿਆ ਹੈ। ਕਾਮੇਡੀ ਨਾਲ ਭਰਪੂਰ ਇਹ ਫਿਲਮ ਦਿਖਾਉਂਦੀ ਹੈ ਕਿ ਕਿਵੇਂ ਔਰਤਾਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋਏ ਵੀ ਵਿਆਹ ਸਮਾਗਮ ਵਰਗੀਆਂ ਵੱਡੀਆਂ ਜ਼ਿੰਮੇਵਾਰੀਆਂ ਵੀ ਨਿਭਾਅ ਲੈਂਦੀਆਂ ਹਨ। ਫਿਲਮ ਵਿੱਚ ਗੀਤਾਜ ਬਿੰਦਰਖੀਆ ਤੇ ਗੁਰਜੈਜ਼ ਦੀ ਵੀ ਅਹਿਮ ਭੂਮਿਕਾ ਹੈ। ਫਿਲਮ ਵਿੱਚ ਹਾਸੇ ਨਾਲ ਭਰਪੂਰ ਵਾਰਤਾਲਾਪ ਤੇ ਮੌਕਾ ਮੇਲ ਬਣਾਏ ਗਏ ਹਨ। ਹਾਲ ਹੀ ਵਿੱਚ ਫਿਲਮ ਦਾ ਦੂਸਰਾ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਨਿਰਮਲ ਰਿਸ਼ੀ, ਸੋਨਮ ਤੇ ਤਾਨੀਆ ਦਿਖਾਈ ਦੇ ਰਹੀਆਂ ਹਨ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -