12.4 C
Alba Iulia
Monday, May 13, 2024

ਰਕੁਲ ਪ੍ਰੀਤ ਨੇ ਗੁਲਾਬੀ ਸਾੜ੍ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ

Must Read


ਮੁੰਬਈ: ਬੌਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ‘ਛਤਰੀਵਾਲੀ’ ਵਿੱਚ ਅਦਾਕਾਰੀ ਕਰਨ ਵਾਲੀ ਰਕੁਲ ਪ੍ਰੀਤ ਨੇ ਇਨ੍ਹਾਂ ਤਸਵੀਰਾਂ ਵਿੱਚ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਹੋਈ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ਦੇ ਖਾਤੇ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਪਹਿਲੀ ਤਸਵੀਰ ਨੇੜਿਓਂ ਖਿੱਚੀ ਗਈ ਹੈ। ਇਸ ਵਿੱਚ ਉਸ ਨੇ ਹਲਕਾ ਮੇਕਅੱਪ ਕੀਤਾ ਹੋਇਆ ਹੈ। ਕੁਝ ਤਸਵੀਰਾਂ ਵਿੱਚ ਉਸ ਨੂੰ ਲਾਲ ਰੰਗ ਦਾ ਬਲਾਊਜ਼ ਅਤੇ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਹੋਈ ਹੈ। ਉਨ੍ਹਾਂ ਨੇ ਕੰਨਾਂ ਦੇ ਵਿਚ ਸੁਨਹਿਰੀ ਗਹਿਣੇ ਪਾਏ ਹੋਏ ਹਨ। ਉਸ ਨੇ ਹੱਥ ਵਿੱਚ ਸੁਨਹਿਰੀ ਪੋਟਲੀ ਚੁੱਕੀ ਹੈ ਅਤੇ ਜੁੱਤੀ ਪਾਈ ਹੋਈ ਹੈ। ਇਨ੍ਹਾਂ ਤਸਵੀਰਾਂ ਨਾਲ ਉਸ ਨੇ ਲਿਖਿਆ ਹੈ ਕਿ ਦੇਸੀ ਪਹਿਰਾਵਾ ਆਰਾਮਦੇਹ ਹੈ। ਰਕੁਲ ਦੀ ਹਾਲ ਹੀ ਵਿੱਚ ਨਿਰਦੇਸ਼ਕ ਤੇਜਸ ਪ੍ਰਭਾ ਵਿਜੈ ਦਿਓਸਕਰ ਅਤੇ ਨਿਰਮਾਤਾ ਰੌਨੀ ਸਕਰਿਊਵਾਲਾ ਦੀ ਫਿਲਮ ‘ਛਤਰੀਵਾਲੀ’ ਵਿੱਚ ਨਜ਼ਰ ਆਈ ਸੀ। ਇਹ ਫ਼ਿਲਮ ਸੁਰੱਖਿਅਤ ਸਰੀਰਕ ਸਬੰਧਾਂ ਬਾਰੇ ਸਮਾਜਿਕ ਸੁਨੇਹਾ ਦਿੰਦੀ ਸੀ। ਇਸ ਫਿਲਮ ਵਿੱਚ ਹਰਿਆਣਾ ਦੀ ਸਾਧਾਰਨ ਕੁੜੀ ਦੀ ਜ਼ਿੰਦਗੀ ਦਿਖਾਈ ਗਈ ਹੈ। ਇਹ ਫਿਲਮ ਜ਼ੀ5 ‘ਤੇ 20 ਜਨਵਰੀ ਨੂੰ ਰਿਲੀਜ਼ ਹੋਈ ਸੀ। -ਏਐਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -