12.4 C
Alba Iulia
Monday, July 8, 2024

ਪਾਕਿਸਤਾਨ: ਅਤਿਵਾਦੀਆਂ ਨਾਲ ਮੁਕਾਬਲੇ ’ਚ ਛੇ ਫੌਜੀ ਹਲਾਕ

Must Read


ਇਸਲਾਮਾਬਾਦ, 4 ਮਈ

ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਅੱਜ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਗੋਲੀਬਾਰੀ ‘ਚ ਛੇ ਫੌਜੀ ਹਲਾਕ ਹੋ ਗਏ।। ਇਹ ਜਾਣਕਾਰੀ ਫੌਜ ਦੇ ਬੁਲਾਰੇ ਨੇ ਦਿੱਤੀ। ਸੈਨਾ ਦੇ ਮੀਡੀਆ ਵਿੰਗ ਇੰਟਰ-ਸਟੇਟ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਇੱਕ ਬਿਆਨ ‘ਚ ਕਿਹਾ ਕਿ ਗੋਲੀਬਾਰੀ ਉੱਤਰੀ ਵਜ਼ੀਰਿਸਤਾਨ ਦੇ ਦੀਰ ਦੁਨੀ ਇਲਾਕੇ ‘ਚ ਹੋਈ। ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਭਿਆਨਕ ਗੋਲੀਬਾਰੀ ‘ਚ ਛੇ ਜਵਾਨਾਂ ਦੀ ਮੌਤ ਹੋ ਗਈ ਜਦਕਿ ਤਿੰਨ ਅਤਿਵਾਦੀ ਵੀ ਇਸ ਦੌਰਾਨ ਮਾਰੇ ਗਏ। ਇਸੇ ਦੌਰਾਨ ਇੱਕ ਵੱਖਰੇ ਹਮਲੇ ਵਿੱਚ ਅੱਠ ਸਕੂਲ ਅਧਿਆਪਕਾਂ ਦੀ ਮੌਤ ਹੋ ਗਈ। ਆਲ ਖੁੱਰਮ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਈਦ ਜ਼ਾਹਿਦ ਹੁਸੈਨ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣ ਤੱਕ ਇਲਾਕੇ ਦੇ ਸਕੂਲ ਬੰਦ ਰਹਿਣਗੇ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -