12.4 C
Alba Iulia
Saturday, May 18, 2024

ਫ਼ਿਲਮ ‘ਆਦਿਪੁਰਸ਼’ ਦਾ ਟਰੇਲਰ ਜਾਰੀ

Must Read


ਮੁੰਬਈ: ਫਿਲਮ ‘ਆਦਿਪੁਰਸ਼’ ਦਾ ਟਰੇਲਰ ਮੰਗਲਵਾਰ ਨੂੰ ਜਾਰੀ ਕੀਤਾ ਗਿਆ। ਇਸ ਸਬੰਧੀ ਇੰਸਟਾਗ੍ਰਾਮ ‘ਤੇ ਪਾਈ ਪੋਸਟ ਵਿੱਚ ਅਦਾਕਾਰ ਪ੍ਰਭਾਸ ਨੇ ਕਿਹਾ ਕਿ ਮਿਥਿਹਾਸਕ ਕਥਾ ‘ਤੇ ਆਧਾਰਤ ਇਸ ਫਿਲਮ ਦਾ ਟਰੇਲਰ ਜਾਰੀ ਕੀਤਾ ਗਿਆ ਹੈ। ਉਸ ਨੇ ਆਪਣੇ ਖਾਤੇ ‘ਤੇ ਫਿਲਮ ਵਿਚਲੀ ਭਗਵਾਨ ਰਾਮ ਵਾਲੀ ਦਿਖ ਵਾਲਾ ਪੋਸਟਰ ਵੀ ਸਾਂਝਾ ਕੀਤਾ ਹੈ। ਇਸ ਨਾਲ ਅਦਾਕਾਰ ਨੇ ਲਿਖਿਆ ਹੈ ਕਿ ‘ਆਦਿਪੁਰਸ਼’ ਦਾ ਟਰੇਲਰ ਜਾਰੀ ਕੀਤਾ ਗਿਆ ਹੈ ਅਤੇ ਇਹ ਫਿਲਮ 16 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਫਿਲਮ ਦਾ ਪਹਿਲਾ ਟਰੇਲਰ ਪ੍ਰਭਾਸ ਵੱਲੋਂ ਆਪਣੇ ਚਾਹੁਣ ਵਾਲਿਆਂ ਲਈ ਹੈਦਰਾਬਾਦ ਵਿੱਚ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਮੁੰਬਈ ਵਿੱਚ ਇੱਕ ਵੱਡਾ ਸਮਾਗਮ ਕਰ ਕੇ ਟਰੇਲਰ ਜਾਰੀ ਕੀਤਾ ਗਿਆ। ਇਸ ਦੌਰਾਨ ਫਿਲਮ ਦੇ ਅਦਾਕਾਰਾਂ ਸਣੇ, ਨਿਰਮਾਤਾ ਅਤੇ ਨਿਰਦੇਸ਼ਕ ਵੀ ਹਾਜ਼ਰ ਸਨ। ਇਸ ਜਸ਼ਨ ਨੂੰ ਆਲਮੀ ਪੱਧਰ ‘ਤੇ ਮਨਾਉਣ ਲਈ ਫਿਲਮ ਦਾ ਟਰੇਲਰ ਦੁਨੀਆ ਭਰ ਵਿੱਚ 70 ਮੁਲਕਾਂ ‘ਚ ਜਾਰੀ ਕੀਤਾ ਗਿਆ ਹੈ। ਇਸ ਟਰੇਲਰ ਵਿੱਚ ਮਹਾਕਾਵਿ ‘ਤੇ ਆਧਾਰਿਤ ਕਹਾਣੀ ਵਿਚਲੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਪ੍ਰਭਾਸ ਆਪਣੇ ਕਿਰਦਾਰ ਸਦਕਾ ਵੱਖਰੀ ਪਛਾਣ ਬਣਾ ਰਿਹਾ ਹੈ। ਇਸ ਵੀਡੀਓ ਵਿੱਚ ਲੰਕੇਸ਼ ਬਾਰੇ ਜ਼ਿਆਦਾ ਨਹੀਂ ਦਿਖਾਇਆ ਗਿਆ ਜੋ ਇਸ ਦੇ ਮੱਧ ਵਿੱਚ ਸਾਹਮਣੇ ਆਉਂਦਾ ਹੈ ਅਤੇ ਮੁੜ ਅੰਤ ਵਿੱਚ ਦਿਖਾਈ ਦਿੰਦਾ ਹੈ। ਇਸ ਫਿਲਮ ਦਾ ਬਜਟ 500 ਕਰੋੜ ਦਾ ਹੈ। ਕੁਝ ਲੋਕ ਫਿਲਮ ਦੇ ਵੀਐਫਐਕਸ ਸਬੰਧੀ ਨਾਖ਼ੁਸ਼ੀ ਜ਼ਾਹਰ ਕਰਦਿਆਂ ਇਸ ਦਾ ਸੋਸ਼ਲ ਮੀਡੀਆ ‘ਤੇ ਮਜ਼ਾਕ ਵੀ ਉਡਾ ਰਹੇ ਹਨ। -ਏਐਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -