12.4 C
Alba Iulia
Tuesday, July 2, 2024

ਗੈਂਗਸਟਰ ਪਰਮਵੀਰ ਚਾਹਲ ਦਾ ਟਰਾਂਟੋ ਵਿਖੇ ਗੋਲੀਆਂ ਮਾਰ ਕਤਲ

Must Read



ਗੈਂਗਸਟਰ ਪਰਮਵੀਰ ਚਾਹਲ ਦਾ ਟਰਾਂਟੋ ਵਿਖੇ ਗੋਲੀਆਂ ਮਾਰ ਕਤਲ

ਟਰਾਂਟੋ,ਉਨਟਾਰੀਓ ( ਗੁਰਪ੍ਰੀਤ ਸਿੰਘ ਸਹੋਤਾ/ ਕੁਲਤਰਨ ਸਿੰਘ ਪਧਿਆਣਾ) :  ਲੰਘੀ ਸ਼ਾਮ ਟਰਾਂਟੋ ਵਿਖੇ ਗੋਲੀਆਂ ਮਾਰ ਹਲਾਕ ਕੀਤੇ ਗਏ ਨੌਜਵਾਨ ਦੀ ਪਛਾਣ ਟਰਾਂਟੋ ਪੁਲਿਸ ਵੱਲੋ ਪਰਮਵੀਰ ਚਾਹਲ (27) ਵਜੋਂ ਕੀਤੀ ਗਈ ਹੈ , ਜੋਕਿ ਯੂਨਾਇਟਡ ਨੇਸ਼ਨਜ਼ ਗੈੰਗ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ , ਪਰਮਵੀਰ ਚਾਹਲ ਪਹਿਲਾਂ ਐਬਟਸਫੋਰਡ ਵਿਖੇ ਰਹਿ ਰਿਹਾ ਸੀ ਪਰ ਹੁਣ ਵਿੰਡਸਰ ਉਨਟਾਰੀਓ ‘ਚ ਰਿਹਾਇਸ਼ ਸੀ। ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਤੋਂ ਗੈਂਗਸਟਰ ਆਪਣੀ ਜਾਨ ਬਚਾਉਣ ਲਈ ਉਨਟਾਰੀਓ ਵੀ ਆ ਰਹੇ ਹਨ ਪਰ ਇੱਥੇ ਵੀ ਖਤਰਾ ਪਹਿਲਾ ਵਾਂਗ ਹੀ ਬਣਿਆ ਹੋਇਆ ਹੈ।ਯੂਐਨ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਪਰਮਵੀਰ ਚਾਹਲ ਤੋਂ ਪਹਿਲਾਂ ਇਸੇ ਗੈਂਗ ਦੇ ਘੱਟੋ-ਘੱਟ ਤਿੰਨ ਗੈਂਗਸਟਰ ਬੀਤੇ ਕੁਝ ਮਹੀਨਿਆਂ ‘ਚ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਅਮਰਪ੍ਰੀਤ ਸਮਰਾ ਉਰਫ ਚੱਕੀ, ਰਵਿੰਦਰ ਸਮਰਾ ਉਰਫ ਰੌਬੀ ਅਤੇ ਗਗਨਦੀਪ ਸੰਧੂ ਦਾ ਨਾਮ ਲਿਆ ਜਾ ਸਕਦਾ ਹੈ।

The post ਗੈਂਗਸਟਰ ਪਰਮਵੀਰ ਚਾਹਲ ਦਾ ਟਰਾਂਟੋ ਵਿਖੇ ਗੋਲੀਆਂ ਮਾਰ ਕਤਲ first appeared on Ontario Punjabi News.



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -