12.4 C
Alba Iulia
Monday, May 6, 2024

ਰਸਿਕਾ ਦੁੱਗਲ ‘ਸਪਾਈਕ’ ਦੇ ਸੈੱਟ ’ਤੇ ਮਨਾਏਗੀ ਜਨਮ ਦਿਨ

Must Read


ਮੁੰਬਈ: ਵੈੱਬ ਸੀਰੀਜ਼ ‘ਮਿਰਜ਼ਾਪੁਰ’, ‘ਦਿੱਲੀ ਕ੍ਰਾਈਮ’ ਅਤੇ ‘ਹਿਊਮਰਸਲੀ ਯੂਅਰਜ਼’ ਲਈ ਮਕਬੂਲ ਅਦਾਕਾਰਾ ਰਸਿਕਾ ਦੁੱਗਲ ਆਪਣਾ ਜਨਮ ਦਿਨ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਖੇਡਾਂ ‘ਤੇ ਆਧਾਰਤ ਡਰਾਮਾ ਸੀਰੀਜ਼ ‘ਸਪਾਈਕ’ ਦੇ ਸੈੱਟ ‘ਤੇ ਮਨਾਏਗੀ, ਜਿੱਥੇ ਉਹ ਸੀਰੀਜ਼ ਦੇ ਦੂੁਜੇ ਸੀਜ਼ਨ ਲਈ ਸ਼ੂਟਿੰਗ ਕਰ ਰਹੀ ਹੈ। ਆਪਣੇ ਇਸ ਖਾਸ ਦਿਨ ਦੀ ਯੋਜਨਾ ਬਾਰੇ ਅਦਾਕਾਰਾ ਨੇ ਦੱਸਿਆ, ”ਖੇਡ ਡਰਾਮੇ ਦੇ ਕੇਂਦਰ ਵਿੱਚ ਹੋਣਾ ਮੇਰੇ ਲਈ ਕਾਫ਼ੀ ਰੁਮਾਂਚਕ ਹੈ। ਆਪਣੇ ਜਨਮ ਦਿਨ ‘ਤੇ ਮੈਂ ਪਹਾੜਾਂ ਵਿੱਚ ਸੀਰੀਜ਼ ‘ਸਪਾਈਕ’ ਲਈ ਸ਼ੂਟਿੰਗ ਕਰਾਂਗੀ। ਪਹਾੜਾਂ ਦੀ ਸ਼ਾਂਤੀ ਦੇ ਨਾਲ ਇੱਕ ਸੈੱਟ ਦੀ ਖੂਬਸੂਰਤ ਭੱਜ-ਦੌੜ। ਮੈਂ ਇਸ ਤੋਂ ਇਲਾਵਾ ਹੋਰ ਕੀ ਸੋਚ ਸਕਦੀ ਹਾਂ?” ਸੀਰੀਜ਼ ‘ਸਪਾਈਕ’ ਵਿੱਚ ਰਸਿਕਾ ਵਾਲੀਬਾਲ ਕੋਚ ਦੀ ਭੂਮਿਕਾ ਨਿਭਾਉਂਦੀ ਦਿਖਾਈ ਦੇਵੇਗੀ। ਆਪਣੇ ਹਿੱਸੇ ਦੀ ਤਿਆਰੀ ਵਜੋਂ ਰਸਿਕਾ ਨੇ ਮੁੰਬਈ ਵਿੱਚ ਤਿੰਨ ਮਹੀਨੇ ਖੇਡ ਦੀ ਸਿਖਲਾਈ ਲਈ। ਰਸਿਕਾ ਦੇ ਆਉਣ ਵਾਲੇ ਪ੍ਰਾਜੈਕਟਾਂ ਵਿੱਚ ਕੌਮਾਂਤਰੀ ਐਮੀ ਜੇਤੂ ਸੀਰੀਜ਼ ‘ਦਿੱਲੀ ਕ੍ਰਾਈਮ’ ਦਾ ਦੂਜਾ ਭਾਗ ਅਤੇ ‘ਲਾਰਡ ਕਰੂਜ਼ਨ ਕੀ ਹਵੇਲੀ’ ਸ਼ਾਮਲ ਹਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -