ਭਾਰਤੀ ਔਰਤ ਨੂੰ ਵਿਦੇਸ਼ੀ ਦੱਸ ਕੇ 2 ਸਾਲ ਤੱਕ ਜੇਲ੍ਹ ‘ਚ ਰੱਖਿਆ ਗਿਆ !
52 ਸਾਲਾ ਦੁਲੁਬੀ ਬੀਬੀ ਨੇ ਆਪਣੀ ਭਾਰਤੀ ਨਾਗਰਿਕਤਾ ਸਾਬਤ ਕਰਨ ਲਈ 8 ਸਾਲ ਸੰਘਰਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ “ਪੁਲਿਸ ਮੈਨੂੰ ਚੋਰ-ਡਾਕੂ ਵਰਗੇ ਕਿਸੇ ਅਪਰਾਧੀ ਵਾਂਗ ਘਰੋਂ ਲੈ ਗਈ ਸੀ। 18 ਅਪ੍ਰੈਲ 2018 ਦੀ ਉਹ ਸ਼ਾਮ ਕਹਿਰ ਬਣ ਕੇ ਆਈ। ਉਧਾਰਬੋਂਦ ਪੁਲਿਸ ਥਾਣੇ ਤੋਂ ਆ ਕੇ ਪੁਲਿਸ ਮੈਨੂੰ ਨਾਲ ਲੈ ਗਈ। ਪਹਿਲਾਂ ਥਾਣੇ ਵਿੱਚ ਬਿਠਾਇਆ।”“ਫਿਰ ਸਿਲਚਰ ਲਿਜਾ ਕੇ ਬਾਰਡਰ ਐੱਸਪੀ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਦੋ ਦਿਨ ਹਿਰਾਸਤ ਵਿੱਚ ਭੇਜਣ ਦੀ ਗੱਲ ਕਰਕੇ ਦੋ ਸਾਲ 10 ਦਿਨ ਤੱਕ ਜੇਲ੍ਹ ਵਿੱਚ ਰੱਖਿਆ ਗਿਆ।” ਫਾਰਨਰਜ਼ ਟ੍ਰਿਬਿਊਨਲ (ਏਫਟੀ ਕੋਰਟ) ਨੇ ਦੁਬੁਲੀ ਦੇਵੀ ਨੂੰ 20 ਮਾਰਚ 2017 ਨੂੰ ਵਿਦੇਸ਼ੀ ਨਾਗਰਿਕ ਐਲਾਨਿਆ ਸੀ। ਗੁਹਾਟੀ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਟ੍ਰਿਬਿਊਨਲ ਨੇ ਉਨ੍ਹਾਂ ਨੂੰ ਮੁੜ ਭਾਰਤੀ ਨਾਗਰਿਕ ਐਲਾਨ ਦਿੱਤਾ ਹੈ।ਅਣਥਕ ਦੌੜ-ਭੱਜ ਅਤੇ ਲੰਬੀ ਕਨੂੰਨੀ ਲੜਾਈ ਤੋਂ ਬਾਅਦ ਪਿਛਲੇ ਮਹੀਨੇ 7 ਅਕਤੂਬਰ ਨੂੰ ਦੁਲੁਬੀ ਬੀਬੀ ਨੇ ਆਪਣੀ ਭਾਰਤੀ ਨਾਗਰਿਕਤਾ ਮੁੜ ਹਾਸਲ ਕਰ ਲਈ ਹੈ।ਪਰ ਸਿਲਚਰ ਜੇਲ੍ਹ ਵਿੱਚ ਕੱਟੇ ਉਹ ਦੋ ਸਾਲ ਉਨ੍ਹਾਂ ਦੇ ਦਿਲ-ਦਿਮਾਗ ਵਿੱਚ ਇੱਕ ਸਦਮੇ ਵਾਂਗ ਬੈਠ ਗਏ ਹਨ। ਇਸ ਸਦਮੇ ਵਿੱਚੋਂ ਉਹ ਪੂਰੀ ਤਰ੍ਹਾਂ ਨਿਕਲ ਨਹੀਂ ਸਕੇ ਹਨ।
ਸਿਲਚਰ ਤੋਂ 18 ਕਿੱਲੋਮੀਟਰ ਦੂਰ ਮਧੁਰਾ ਨਦੀ ਦੇ ਕੋਲ ਦਯਾਪੁਰ (ਪਾਰਟ-1) ਪਿੰਡ ‘ਚ ਦੁਬੁਲੀ ਬੀਬੀ ਦਾ ਘਰ ਹੈ।
ਦੁਬੁਲੀ ਬੀਬੀ ਦੇ ਸਵਾਲ ਹਨ ਕਿ, “ਆਖਰ ਮੈਨੂੰ ਦੋ ਸਾਲਾਂ ਤੱਕ ਹਿਰਾਸਤ ਵਿੱਚ ਕਿਉਂ ਰੱਖਿਆ ਗਿਆ? ਜੇਲ੍ਹ ਵਿੱਚ ਮੈਨੂੰ ਹਾਈਬੱਲਡ ਪ੍ਰੈਸ਼ਰ ਅਤੇ ਛਾਤੀ ਦੇ ਦਰਦ ਦੀ ਸ਼ਿਕਾਇਤ ਹੋ ਗਈ। ਹੁਣ ਵੀ ਇਲਾਜ ਕਰਵਾ ਰਹੀ ਹਾਂ। ਇਸ ਦੁੱਖ ਅਤੇ ਮੁਸ਼ਕਲ ਲਈ ਕੌਣ ਜ਼ਿੰਮੇਵਾਰ ਹੈ?” ਅਗਲੇ ਕੁਝ ਸਾਲਾਂ ਤੱਕ ਸ਼ਾਇਦ ਦੁਲੁਬੀ ਬੀਬੀ ਨੂੰ ਇਹ ਸਵਾਲ ਇਸੇ ਤਰ੍ਹਾਂ ਪਰੇਸ਼ਾਨ ਕਰਦੇ ਰਹਿਣਗੇ। ਅਸਾਮ ਵਿੱਚ ਨਾਗਰਿਕਤਾ ਦਾ ਮੁੱਦਾ ਜਿੰਨਾ ਪੁਰਾਣਾ ਹੈ, ਓਨਾ ਹੀ ਇਹ ਪੇਚੀਦਾ ਵੀ ਹੈ। ਇੱਥੇ ਕੌਮੀ ਨਾਗਰਿਕ ਰਜਿਸਟਰ ਭਾਵ ਐੱਨਆਰਸੀ ਵਿੱਚ ਸੋਧ ਅਤੇ ਨਾਗਰਿਕਤਾ ਸੋਧ ਕਨੂੰਨ (ਸੀਏਏ) ਪਾਸ ਹੋ ਜਾਣ ਦੇ ਬਾਵਜੂਦ ਲੋਕਾਂ ਦੇ ਬਹੁਤ ਵੱਡੇ ਤਬਕੇ ਦਾ ਜੀਵਨ ਮੁਸ਼ਕਿਲਾਂ ਅਤੇ ਸੰਘਰਸ਼ਾਂ ਨਾਲ ਬੀਤ ਰਿਹਾ ਹੈ।ਜਿਨ੍ਹਾਂ ਲੋਕਾਂ ਨੂੰ ਆਪਣੀ ਨਾਗਰਿਕਤਾ ਸਾਬਤ ਦੀ ਕਰਨ ਦੀ ਚੁਣੌਤੀ ਮਿਲਦੀ ਹੈ। ਉਨ੍ਹਾਂ ਵਿੱਚ ਬੰਗਾਲੀ ਮੂਲ ਦੇ ਹਿੰਦੂ ਅਤੇ ਮੁਸਲਮਾਨ ਦੋਵੇਂ ਹਨ।ਦੁਲੁਬੀ ਬੀਬੀ ਵੀ ਉਨ੍ਹਾਂ ਪੀੜਤਾਂ ਵਿੱਚ ਇੱਕ ਹਨ ਜਿਨ੍ਹਾਂ ਨੂੰ ਆਪਣੀ ਭਾਰਤੀ ਨਾਗਰਿਕਤਾ ਦੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਸੀ।-BBC
The post ਭਾਰਤੀ ਔਰਤ ਨੂੰ ਵਿਦੇਸ਼ੀ ਦੱਸ ਕੇ 2 ਸਾਲ ਤੱਕ ਜੇਲ੍ਹ ‘ਚ ਰੱਖਿਆ ਗਿਆ ! first appeared on Ontario Punjabi News.