ਸੁਰੰਗ ਦਾ ਇਕ ਹਿੱਸਾ ਡਿੱਗਣ ਨਾਲ ਅੰਦਰ ਫਸੇ 40 ਮਜਦੂਰ
ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਰਾਸ਼ਟਰੀ ਰਾਜਮਾਰਗ (ਐੱਨ. ਐੱਚ.) ‘ਤੇ ਇਕ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਐਤਵਾਰ ਸਵੇਰੇ ਢਹਿ ਜਾਣ ਕਾਰਨ 40 ਤੋਂ 45 ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਮਜ਼ਦੂਰਾਂ ਦੀ ਜਾਨ ਬਚਾਉਣ ਲਈ ਪਾਈਪਾਂ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਅਧਿਕਾਰੀ ਦੁਰਗੇਸ਼ ਰਾਠੋਡੀ ਨੇ ਦੱਸਿਆ ਕਿ ‘ਲਗਭਗ 40 ਤੋਂ 45 ਮਜ਼ਦੂਰ ਅੰਦਰ ਫਸੇ ਹੋਏ ਹਨ। ਮਲਬੇ ਵਿੱਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਪਾਈਪਾਂ ਰਾਹੀਂ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ। ਇਹ ਹਾਦਸਾ ਐਤਵਾਰ ਸਵੇਰੇ 4 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਸਾਢੇ ਚਾਰ ਕਿਲੋਮੀਟਰ ਲੰਬੀ ਸੁਰੰਗ ਦਾ 150 ਮੀਟਰ ਲੰਬਾ ਹਿੱਸਾ ਡਿੱਗ ਗਿਆ।
The post ਸੁਰੰਗ ਦਾ ਇਕ ਹਿੱਸਾ ਡਿੱਗਣ ਨਾਲ ਅੰਦਰ ਫਸੇ 40 ਮਜਦੂਰ first appeared on Ontario Punjabi News.