ਵਿਸ਼ਵ ਕੱਪ ਫਾਈਨਲ ਲਈ ਕਿਉਂ ਨਹੀਂ ਸੱਦਿਆ ਕਪਿਲ ਦੇਵ ?
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਵਿਸ਼ਵ ਕੱਪ ਫਾਈਨਲ ਲਈ ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਨੂੰ ਸੱਦਾ ਹੀ ਨਹੀਂ ਦਿੱਤਾ ਗਿਆ ਸੀ। 1983 ਵਿੱਚ ਭਾਰਤ ਨੂੰ ਇੱਕ ਰੋਜ਼ਾ ਵਿਸ਼ਵ ਕੱਪ ਦਾ ਪਹਿਲਾ ਖਿਤਾਬ ਦਿਵਾਉਣ ਵਾਲੇ ਕਪਿਲ ਦੇਵ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਮੈਚ ਦੇਖਣਾ ਚਾਹੁੰਦਾ ਸੀ। ਕਪਿਲ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ ਬੁਲਾਇਆ ਨਹੀਂ, ਇਸ ਲਈ ਮੈਂ ਗਿਆ ਨਹੀਂ। ਇੰਨੀ ਕੁ ਗੱਲ ਹੈ। ਮੈਂ ਚਾਹੁੰਦਾ ਸੀ ਕਿ 1983 ਦੀ ਪੂਰੀ ਟੀਮ ਮੇਰੇ ਨਾਲ ਹੋਵੇ ਪਰ ਮੈਨੂੰ ਲੱਗਦਾ ਹੈ ਕਿ ਇਹ ਇੰਨਾ ਵੱਡਾ ਟੂਰਨਾਮੈਂਟ ਹੈ ਅਤੇ ਲੋਕ ਜ਼ਿੰਮੇਵਾਰੀਆਂ ਸੰਭਾਲਣ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਹ ਸੱਦਣਾ ਭੁੱਲ ਗਏ।’’ ਸਟੇਡੀਅਮ ਵਿੱਚ ਭਾਰਤ ਦੇ ਸਾਬਕਾ ਕਪਤਾਨਾਂ ’ਚੋਂ ਸੌਰਵ ਗਾਂਗੁਲੀ ਵੀ ਮੌਜੂਦ ਸਨ, ਜਿਨ੍ਹਾਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਾਬਕਾ ਪ੍ਰਧਾਨ ਵਜੋਂ ਸੱਦਾ ਦਿੱਤਾ ਗਿਆ ਸੀ। ਇਹ ਮੈਚ ਦੇਖਣ ਲਈ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਨ ਅਤੇ ਰਣਵੀਰ ਸਿੰਘ ਵਰਗੀਆਂ ਬੌਲੀਵੁੱਡ ਕਲਾਕਾਰ ਮੌਜੂਦ ਸਨ।
The post ਵਿਸ਼ਵ ਕੱਪ ਫਾਈਨਲ ਲਈ ਕਿਉਂ ਨਹੀਂ ਸੱਦਿਆ ਕਪਿਲ ਦੇਵ ? first appeared on Ontario Punjabi News.