ਇਜ਼ਰਾਈਲ ਨਾਲ ਏਕਾ ਪ੍ਰਗਟਾਉਣ ਕੈਨੇਡੀਅਨ ਐਮਪੀਜ਼ ਇਜ਼ਰਾਈਲ ਪਹੁੰਚੇ
ਇਜ਼ਰਾਈਲ ਨਾਲ ਏਕਾ ਪ੍ਰਗਟਾਉਣ ਕੈਨੇਡੀਅਨ ਐਮਪੀਜ਼ ਇਜ਼ਰਾਈਲ ਪਹੁੰਚੇ
ਟ੍ਰੂਡੋ ਅਤੇ ਨੇਤਨਯਾਹੂ ਦਰਮਿਆਨ ਬਿਆਨਬਾਜ਼ੀ ਹੋਣ ਤੋਂ ਪਹਿਲਾਂ ਤੈਅ ਹੋਈ ਸੀ ਏਕਾ ਯਾਤਰਾ
ਕੈਨੇਡੀਅਨ ਐਮਪੀਜ਼ ਦਾ ਇੱਕ ਸਮੂਹ ਇਜ਼ਰਾਈਲ ਨਾਲ ਇਕਜੁੱਟਤਾ ਦਿਖਾਉਣ ਲਈ ਸੋਮਵਾਰ ਨੂੰ ਜੇਰੂਸਲਮ ਪਹੁੰਚਿਆ।
ਪੰਜ ਐਮਪੀਜ਼ – ਦੋ ਲਿਬਰਲ ਅਤੇ ਤਿੰਨ ਕੰਜ਼ਰਵੇਟਿਵ – 60 ਲੋਕਾਂ ਦੇ ਇੱਕ ਵੱਡੇ ਵਫ਼ਦ ਦਾ ਹਿੱਸਾ ਹਨ ਜਿਸ ਵਿਚ ਕੈਨੇਡਾ ਦੇ ਯਹੂਦੀ ਲੀਡਰ ਵੀ ਸ਼ਾਮਲ ਹਨ। ਉਨ੍ਹਾਂ ਦੀ ਹਮਾਸ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਕੁਝ ਇਜ਼ਰਾਈਲੀ ਹਮਰੁਤਬਾ ਨਾਲ ਮਿਲਣ ਦੀ ਯੋਜਨਾ ਹੈ।
ਯਹੂਦੀ ਲਿਬਰਲ ਐਮਪੀ, ਐਂਥਨੀ ਹਾਊਸਫ਼ਾਦਰ ਨੇ ਕਿਹਾ, ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਇਜ਼ਰਾਈਲੀਆਂ ਨੂੰ ਇਹ ਸਪੱਸ਼ਟ ਹੋਵੇ ਕਿ ਕੈਨੇਡੀਅਨਜ਼ ਉਨ੍ਹਾਂ ਦਾ ਸਮਰਥਨ ਕਰਦੇ ਹਨ।
ਸੀਬੀਸੀ ਨਿਊਜ਼ ਨਾਲ ਇੱਕ ਫੋਨ ਇੰਟਰਵਿਊ ਵਿੱਚ, ਐਂਥਨੀ ਨੇ ਕਿਹਾ ਕਿ ਇਸ ਦੌਰੇ ਦਾ ਟੀਚਾ ਐਮਪੀਜ਼ ਨੂੰ 7 ਅਕਤੂਬਰ ਦੀ ਘਟਨਾ ਅਤੇ ਇਜ਼ਰਾਈਲੀ ਸਰਕਾਰ ਦੀਆਂ ਯੋਜਨਾਵਾਂ ਬਾਰੇ ਬਿਹਤਰ ਸਮਝ ਪ੍ਰਦਾਨ ਕਰਨਾ, ਬੰਧਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਾ ਅਤੇ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਨਾ ਹੈ।
ਇਸ ਬਹੁ-ਰੋਜ਼ਾ ਯਾਤਰਾ ਦੌਰਾਨ ਐਮਪੀਜ਼ ਇਜ਼ਰਾਈਲ ਦੇ ਆਲੇ-ਦੁਆਲੇ ਕਈ ਗਤੀਵਿਧੀਆਂ ਅਤੇ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ।
ਇਸ ਏਕਾ ਯਾਤਰਾ ਵਿਚ ਕੰਜ਼ਰਵੇਟਿਵ ਐਮਪੀ ਅਤੇ ਡਿਪਟੀ ਲੀਡਰ ਮੈਲੀਸਾ ਲੈਂਟਸਮੈਂਨ, ਐਮਪੀ ਮਾਰਟੀ ਮੋਰੈਂਟਜ਼ ਅਤੇ ਮਿਸ਼ੈਲ ਰੈਮਪੈਲ ਵੀ ਸ਼ਾਮਲ ਹਨ। ਲਿਬਰਲ ਐਮਪੀ ਮਾਰਕੋ ਮੈਂਡੀਚੀਨੋ ਵੀ ਇਸ ਵਫ਼ਦ ਦਾ ਹਿੱਸਾ ਹਨ।
The post ਇਜ਼ਰਾਈਲ ਨਾਲ ਏਕਾ ਪ੍ਰਗਟਾਉਣ ਕੈਨੇਡੀਅਨ ਐਮਪੀਜ਼ ਇਜ਼ਰਾਈਲ ਪਹੁੰਚੇ first appeared on Ontario Punjabi News.