ਬਰਿਹਮੰਡ ਦੀ ਖਾਲੀ ਸਪੇਸ ਚ ਅਸੀਂ ਰੋਜ਼ਾਨਾ ਕਰੋੜਾਂ ਕਿਮੀ ਦਾ ਸਫ਼ਰ ਧਰਤੀ ਦੇ ਨਾਲ ਤੈਅ ਕਰਦੇ ਹਾਂ ਪਰ ਬਿਨਾਂ ਪਤਾ ਲੱਗਿਆਂ।
ਧਰਤੀ ਗੋਲ ਹੈ ਤੇ ਅਸੀਂ ਇਸਦੇ ਹਰ ਪਾਸੇ ਵਸੇ ਹੋਏ ਹਾਂ ਵੱਖ ਵੱਖ ਦੇਸ਼ਾਂ ਚ। ਰੋਜ਼ਾਨਾ ਧਰਤੀ ਤੇ ਸਫ਼ਰ ਕਰਦੇ ਹਾਂ ਸੜਕਾਂ,ਪਾਣੀ ਤੇ ਹਵਾ ਰਾਹੀਂ। ਪਰ ਬਹੁਤ ਹੌਲੀ ਰਫਤਾਰ ਨਾਲ,ਧਰਤੀ ਤੇ ਰਗੜ ਕਾਰਨ ਆਦਿ। ਪਰ ਧਰਤੀ ਜੋ ਅਨੰਤ ਸਪੇਸ ਚ ਤੈਰ ਰਹੀ ਹੈ ਸੂਰਜ ਦੀ ਗੁਰੂਤਾ ਤੇ inertia ਸਹਾਰੇ,ਉਥੇ ਕੋਈ ਰਗੜ,ਵਿਰੋਧ ਨਹੀਂ। ਧਰਤੀ ਆਪਣੇ ਆਲੇ ਦੁਆਲ਼ੇ ਬਣੇ ਕੁਦਰਤੀ ਵਾਤਾਵਰਨ ਸਮੇਤ ਤੇ ਸਮੁੰਦਰਾਂ ਦੇ ਡੋਲਦੇ ਪਾਣੀ ਸਮੇਤ ਸੂਰਜ ਜ਼ੋ ਬਹੁਤ ਪੁੰਜ ਵਾਲਾ ਵਿਸਾਲ ਹੈ ਦੁਆਲੇ108000 ਕਿਮੀ ਘੰਟਾ ਰਫ਼ਤਾਰ ਤੇ ਭੌਤਿਕੀ ਨਿਯਮਾਂ ਅਧੀਨ ਪਰਿਕਰਮਾ ਕਰਦੀ ਹੈ। ਸੂਰਜ ਨੇੜੇ ਤੇਜ਼ ਤੇ ਦੂਰ ਹੌਲੀ ਰਫਤਾਰ ਨਾਲ। ਬਾਕੀ ਗਰਿਹ ਭੀ। ਗਰਿਹ ਸੂਰਜ ਤੋਂ ਕਿੰਨੀ ਵੀ ਦੂਰ ਹਨ ਉਹ ਸੂਰਜ ਜ਼ੋ ਬਹੁਤ ਤੇਜ਼ ਗਲੈਕਸੀ ਮਿਲਕੀ ਵੇਅ ਦੇ ਕੇਂਦਰ ਚ ਸਥਿਤ ਬਲੈਕ ਹੋਲ ਦੀ ਪਰਿਕਰਮਾ ਕਰਦਾ ਹੈ ਨਾਲ ਹੀ ਚਲ ਰਹੇ ਹਨ ਬਿਨਾਂ ਖੁੰਜੇ।
ਸੂਰਜ ਆਪਣੀ ਧੁਰੀ ਦੁਆਲੇ ਤਾਂ 25/29 ਦਿਨਾਂ ਚ ਘੁੰਮਦਾ ਹੀ ਹੈ ਵਿਚਕਾਰਲਾ ਹਿੱਸਾ ਤੇਜ ਤੇ ਪੋਲ ਵੱਲ ਹੌਲੀ ਹੌਲੀ। ਪਰ 828000 ਕਿਮੀ ਪ੍ਤੀ ਘੰਟਾ ਮਿਲਕੀ ਵੇਅ ਗਲੈਕਸੀ ਦੇ ਕੇਂਦਰ ਦੁਆਲੇ ਪਰਿਕਰਮਾ ਕਰਦਾ ਹੈ ਜ਼ੋ 226 ਮਿਲੀਅਨ ਸਾਲਾਂ ਚ ਇਕ ਗੇੜਾ ਪੂਰਾ ਕਰਦਾ ਹੈ। ਹੁਣ ਤੀਕ ਸੂਰਜ 20 ਕੁ ਗੇੜੇ ਪੂਰੇ ਕਰ ਚੁੱਕਿਆ ਹੈ। ਮਿਲਕੇ ਵੇਅ ਗਲੈਕਸੀ ਅੱਗੇ ਗਲੈਕਸੀਆਂ ਦੇ ਇਕ ਝੁੰਡ ਵਿੱਚ ਮੌਜੂਦ constellation Leo and Virgo ਸਮੂਹਾਂ ਦੁਆਲੇ ਘੁੰਮਦੀ ਹੈ। ਮਿਲਕੀ ਵੇਅ ਗਲੈਕਸੀ ਵਿੱਚ ਇਕ ਵੱਡਾ ਬਲੈਕ ਹੋਲ Sagittarius A*ਕੇਂਦਰ ਚ ਹੈ ਪਰ ਹੋਰ ਛੋਟੇ ਵੱਡੇ,ਮੱਧ ਸਾਈਜ਼ ਦੇ ਹਜ਼ਾਰਾਂ ਬਲੈਕ ਹੋਲ ਭੀ ਹਨ। ਮਿਲਕੀ ਵੇਅ ਗਲੈਕਸੀ ਇਕ ਸਿਰੇ ਤੋਂ ਦੂਜੇ ਸਿਰੇ ਤੀਕ 950000 ਟ੍ਰਿਲੀਅਨ ਕਿਮੀ ਚ ਫੈਲੀ ਹੈ ਜ਼ੋ spiral galaxy ਹੈ। ਇਕ ਟ੍ਰਿਲੀਅਨ ਚ ਇਕ ਨਾਲ 12 ਜ਼ੀਰੋ ਹਨ। Voyager space craft ਜ਼ੋ ਸੂਰਜ ਮੰਡਲ ਪਾਰ ਕਰ ਗਿਆ ਹੈ ਉਸਨੂੰ ਗਲੈਕਸੀ ਨੂੰ ਪਾਰ ਕਰਨ ਲਈ ਮੌਜੂਦਾ ਰਫਤਾਰ 17.3 ਕਿਮੀ ਪ੍ਰਤੀ ਸਕਿੰਟ ਤੇ ਅੰਦਾਜ਼ਨ 1700,000,000ਸਾਲ ਲੱਗਣਗੇ।ਦੇਖੋ ਗਲੈਕਸੀ ਹੀ ਕਿੰਨੀ ਵਿਸ਼ਾਲ ਹੈ ਸਾਡੀ ਮਾਮੂਲੀ ਹੋਂਦ ਵਿਰੁੱਧ। ਜ਼ੋ ਬਰਿਹਮੰਡ ਹੁਣ ਤੀਕ ਤਕਨਾਲੌਜੀ ਸਹਾਰੇ ਵੇਖਿਆ ਜਾ ਚੁੱਕਾ ਹੈ ਉਹ ਬਹੁਤ ਘੱਟ 5 ਪ੍ਰਤੀਸ਼ਤ ਹੈ। ਉਹਦਾ ਡਾਇਆਮੀਟਰ 9.46 ਟ੍ਰਿਲੀਅਨ ਕਿਮੀ,46.5 ਬਿਲੀਅਨ ਪ੍ਰਕਾਸ਼ ਵਰਾ ਹੈ। 46500,000,000 ਕਿਮੀ।
ਧਰਤੀ ਦੀ ਧੁਰੀ ਦੁਆਲੇ ਰਫ਼ਤਾਰ 1600 ਕਿਮੀ ਘੰਟਾ ਹੈ।ਸੂਰਜ ਦੁਆਲੇ ਪੰਧ ਤੇ ਰਫ਼ਤਾਰ 107826 ਕਿਮੀ ਘੰਟਾ ਹੈ। ਇਸੇ ਤਰਾਂ ਗਲੈਕਸੀ ਆਪਣੇ ਕੇਂਦਰ ਦੁਆਲੇ 12600 ਕਿਮੀ ਘੰਟਾ ਘੁੰਮਦੀ ਹੈ।
ਸੂਰਜ ਗਲੈਕਸੀ ਮਿਲਕੀ ਵੇਅ ਦੇ ਪਲਾਨ ਚ ਪਰਿਕ੍ਰਮਾ ਨਹੀਂਂ ਕਰਦਾ ਬਲਕਿ ਕਦੇ ਉਪਰ ਵੱਲ ਤੇ ਕਦੇ ਹੇਠਾਂ ਵੱਲ ਝੋਲ ਖਾਂਦਾ ਚਲਦਾ ਹੈ। ਵਿਗਿਆਨ ਅਨੁਸਾਰ ਹੁਣ ਇਹ ਗਲੈਕਸੀ ਦੇ ਪਲਾਨ ਤੋਂ 55 light yrs ਉਪਰ ਵੱਲ ਹੈ ਜ਼ੋ ਵੱਧਦਾ ਵੱਧਦਾ ਹੇਠਾਂ ਵੱਲ ਆਏਗਾ,ਫਿਰ ਉਪਰ ਚੜਦਾ ਜਾਏਗਾ। ਜ਼ੋ ਗਰਿਹ,ਧਰਤੀ ਤੇ ਹੋਰ ਬੈਲਟਾਂ ਹਨ ਉਹ ਗਲੈਕਸੀ ਦੇ ਪਲਾਨ ਦੇ 60° ਕੋਨ ਤੇ ਅਗਲੇ ਪਾਸੇ ਵੱਲ ਝੁਕਿਆ ਹੋਇਆ ਚੱਲਦਾ ਹੈ।
:ਹੁਣ ਰੋਜ਼ਾਨਾ ਦਾ ਸਫ਼ਰ ਜ਼ੋ ਅਣਜਾਣੇ ਵਿੱਚ ਅਸੀਂ ਤਹਿ ਕਰਦੇ ਹਾਂ ਜੇ ਉਹ ਗਿਣਿਆ ਜਾਂਦਾ ਹੈ ਤਾਂ ਹੇਠ ਲਿਖੇ ਅਨੁਸਾਰ ਹੈ:-
: ਧਰਤੀ ਦੀ ਸੂਰਜ ਦੁਆਲੇ ਸਪੇਸ ਚ ਘੁੰਮਣਾ = 2587824 ਕਿਮੀ
:ਸੂਰਜ ਵਲੋਂ ਸਪੇਸ ਚ ਸਿੱਧੇ ਜਾਣਾ= 19872000 ਕਿਮੀ
:ਗਲੈਕਸੀ ਦਾ ਸਪੇਸ ਚ ਸਿੱਧਾ ਸਫ਼ਰ = 50400,000
:ਕੁਲ ਸਿਧਾ ਸਫ਼ਰ =70272,000 ਕਿਮੀ
:ਗਲੈਕਸੀ ਦੀ ਸਪਿਨ =302400 ਕਿਮੀ
:ਧਰਤੀ ਦੀ ਸਪਿਨ = 40075 ਕਿਮੀ
:ਕੁੱਲ ਸਪਿਨ ਸਫ਼ਰ =3424750 km
:ਇਸ ਤਰਾਂ ਅਸੀਂ ਰੋਜ਼ਾਨਾ ਕਰੋੜਾਂਂ ਕਿਮੀ ਖਾਲੀ ਸਪੇਸ ਚ ਸਫ਼ਰ ਤਹਿ ਕਰਦੇ ਹਾਂ ਪਰ ਪਤਾ ਤੀਕ ਨਹੀਂ ਲੱਗਦਾ ਕਿਉਂਕਿ ਵਾਤਾਵਰਨ ਧਰਤੀ ਨਾਲ ਹੀ ਘੁੰਮਦਾ ਹੈ ਤੇ ਵਾਤਾਵਰਨ ਦਾ ਦਬਾਅ ਜ਼ਮਾਂ ਧਰਤੀ ਦੀ ਗੁਰੂਤਾ ਪਕੜ ਸਾਨੂੰ ਡੋਲਣ ਤੀਕ ਨਹੀਂਂ ਦਿੰਦੀ। ਗਲਾਸ ਚੋਂ ਪਾਣੀ ਵੀ ਝੋਲ ਤੀਕ ਨਹੀਂ ਖਾਂਦਾ। ਇਹ ਹੈ well planned, intelligent system … ਲੱਖਾਂ ਗਲੈਕਸੀਆਂ, ਅਰਬਾਂ ਤਾਰੇ, ਗਰਿਹਾਂ ਚ ਕਿਥੇ ਸਾਡੇ ਵਰਗਾ ਜੀਵਨ ਹੈ ਉਸਤੋਂ ਅਸੀਂ ਅਣਜਾਣ ਹੀ ਹਾਂ। ਕਿਉਂਕਿ ਬਰਿਹਮੰਡ ਇੰਨ੍ਹਾਂ ਵਿਸ਼ਾਲ ਹੈ ਤੇ ਹੁੰਦਾ ਜਾ ਰਿਹਾ ਹੈ ਕਿ ਤਕਨਾਲੋਜੀ ਵੀ ਸਭ ਕੁਝ ਨਹੀਂ ਕਰ ਸਕਦੀ। ਲਗਾਤਾਰ ਫੈਲਾਅ ਪਹੁੰਚ ਤੋਂ ਬਾਹਰ ਹੀ ਹੁੰਦਾ ਜਾ ਰਿਹਾ ਹੈ।
(ਆਰਟੀਕਲ –ਦਵਿੰਦਰ ਹੰਡਿਆਇਆ)
The post ਬਰਿਹਮੰਡ ਦੀ ਖਾਲੀ ਸਪੇਸ ਚ ਅਸੀਂ ਰੋਜ਼ਾਨਾ ਕਰੋੜਾਂ ਕਿਮੀ ਦਾ ਸਫ਼ਰ ਧਰਤੀ ਦੇ ਨਾਲ ਤੈਅ ਕਰਦੇ ਹਾਂ ਪਰ ਬਿਨਾਂ ਪਤਾ ਲੱਗਿਆਂ। first appeared on Ontario Punjabi News.