ਬ੍ਰਿਟੇਨ ਵਿੱਚ ਵੱਸਣਾ ਹੁਣ ਹੋਵੇਗਾ ਹੋਰ ਵੀ ਔਖਾ, ਸਰਕਾਰ ਨੇ ਲਿਆਂਦੇ ਇਹ ਨਵੇਂ ਨਿਯਮ
ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਸਰਕਾਰ ਨੇ ਬ੍ਰਿਟੇਨ ਸਰਕਾਰ ਨੇ ਕਾਨੂੰਨੀ ਪਰਵਾਸ ਨੂੰ ਠੱਲ੍ਹ ਪਾਉਣ ਦੇ ਇਰਾਦੇ ਨਾਲ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ।ਸਰਕਾਰ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਰਿਕਾਰਡ ਪੱਧਰ ‘ਤੇ ਪਹੁੰਚ ਚੁੱਕੇ ਪਰਵਾਸ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਬ੍ਰਿਟੇਨ ਦੇ ਗ੍ਰਹਿ ਮੰਤਰੀ ਜੇਮਜ਼ ਕੈਲਵਰਲੀ ਨੇ ਇਸ ਬਾਰੇ ਇੱਕ ਪੰਜ ਨੁਕਾਤੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਵਿੱਚ ਇੱਕ ਨੁਕਤਾ ਤਾਂ ਇਹ ਹੈ ਕਿ ਬਾਹਰੋਂ ਯੋਗ ਕਾਮੇ ਬੁਲਾਉਣ ਲਈ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਘੱਟੋ-ਘੱਟ ਤਨਖ਼ਾਹ ਨੂੰ ਮੌਜੂਦਾ 26,200 ਪਾਊਂਡ ਤੋਂ ਵਧਾ ਕੇ 38,700 ਪਾਊਂਡ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਨਵੇਂ ਨਿਯਮਾਂ ਤੋਂ ਬਾਅਦ ਪਿਛਲੇ ਸਾਲ ਜੋ 3,00,000 ਲੋਕ ਬ੍ਰਿਟੇਨ ਆਉਣ ਦੇ ਯੋਗ ਸਨ ਉਹ ਭਵਿੱਖ ਵਿੱਚ ਨਹੀਂ ਆ ਸਕਣਗੇ।ਪਰਿਵਾਰਕ ਵੀਜ਼ਿਆਂ ਲਈ ਲੋੜੀਂਦੀ ਪਰਿਵਾਰਕ ਆਮਦਨ ਵੀ ਵਧਾ ਕੇ 38,700 ਪਾਊਂਡ ਕਰ ਦਿੱਤੀ ਗਈ ਹੈ।
ਸਿਹਤ ਅਤੇ ਸੰਭਾਲ ਕਾਮਿਆਂ ਉੱਪਰ ਆਪਣੇ ਪਰਿਵਾਰ ਦੇ ਨਿਰਭਰ ਮੈਂਬਰਾਂ ਨੂੰ ਬ੍ਰਿਟੇਨ ਲਿਆਉਣ ਉੱਤੇ ਪਾਬੰਦੀ। ਵਿਦੇਸ਼ੀ ਕਾਮਿਆਂ ਨੂੰ ਕੌਮੀ ਸਿਹਤ ਪ੍ਰਣਾਲੀ (ਐੱਨਐਚਐੱਸ) ਦੀਆਂ ਸੇਵਾਵਾਂ ਹਾਸਲ ਕਰਨ ਲਈ ਤਾਰਨਾ ਪੈਂਦਾ ਸਾਲਾਨਾ ਮੁੱਲ ਵੀ ਵਧਾ ਦਿੱਤਾ ਗਿਆ ਹੈ, ਇਹ 624 ਪਾਊਂਡ ਤੋਂ ਵਧਾ ਕੇ 1035 ਪਾਊਂਡ ਕਰ ਦਿੱਤਾ ਗਿਆ ਹੈ।’ਸ਼ੌਰਟੇਜ ਆਕੂਪੇਸ਼ਨਜ਼’ ਸੂਚੀ ਵਿੱਚ ਪਏ ਪੇਸ਼ਿਆਂ ਲਈ ਕੰਪਨੀਆਂ ਹੁਣ 20% ਘੱਟ ਤਨਖਾਹ ਦੇ ਕੇ ਕਾਮੇ ਨਹੀਂ ਬੁਲਾ ਸਕਣਗੀਆਂ।ਅਗਲੇ ਬਸੰਤ ਤੋਂ ਫੈਮਿਲੀ ਵੀਜ਼ਾ ਹਾਸਲ ਕਰਨ ਲਈ ਲਾਜਮੀ ਪਰਿਵਾਰਕ ਆਮਦਨ 18,600 ਪਾਊਂਡ ਤੋਂ ਵਧਾ ਕੇ 38,700 ਪਾਊਂਡ ਕਰ ਦਿੱਤੀ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ 3,00,000 ਲੋਕ ਘੱਟ ਬ੍ਰਿਟੇਨ ਆਉਣਗੇ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦਾ ਅੰਦਾਜ਼ਾ ਹੈ ਕਿ ਤਿੰਨ ਲੱਖ ਵਿੱਚੋਂ ਵਿਦਿਆਰਥੀਆਂ ਉੱਤੇ ਨਿਰਭਰ ਕਰਨ ਵਾਲਿਆਂ ਦੇ ਦਾਖ਼ਲੇ ‘ਤੇ ਰੋਕ ਨਾਲ ਹੀ ਘੱਟੋ-ਘੱਟ ਅੱਧਾ ਦਾ ਫਰਕ ਪਵੇਗਾ। ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦਾ ਅਨੁਮਾਨ ਹੈ ਕਿ ਤਿੰਨ ਲੱਖ ਵਿੱਚੋਂ ਵਿਦਿਆਰਥੀਆਂ ਉੱਤੇ ਨਿਰਭਰ ਕਰਨ ਵਾਲਿਆਂ ਦੇ ਦਾਖ਼ਲੇ ‘ਤੇ ਰੋਕ ਨਾਲ ਹੀ ਘੱਟੋ-ਘੱਟ 50 ਫ਼ੀਸਦ ਦਾ ਫ਼ਰਕ ਪਵੇਗਾ।
ਬ੍ਰਿਟੇਨ ਦੀ ਸਿਹਤ ਪ੍ਰਣਾਲੀ ਨੂੰ ਕਹਿ ਲਿਆ ਜਾਵੇ ਤਾਂ ਪਰਵਾਸੀ ਕਾਮੇ ਹੀ ਚਲਾਉਂਦੇ ਹਨ। ਖ਼ਦਸ਼ੇ ਹਨ ਕਿ ਇਸ ਕਦਮ ਨਾਲ ਇਹ ਖੇਤਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।ਹਸਪਤਾਲਾਂ ਅਤੇ ਸੰਭਾਲ ਸੰਸਥਾਵਾਂ ਦਾ ਚੱਲਣਾ ਮੁਸ਼ਕਲ ਹੋ ਜਾਵੇਗਾ।
ਬ੍ਰਿਟੇਨ ਵਿੱਚ ਰਹਿਣ ਵਾਲੇ ਪਰਵਾਸੀਆਂ ਦੇ ਪਰਿਵਾਰ ਵੀ ਉਨ੍ਹਾਂ ਦੇ ਕੋਲ ਆਉਂਦੇ ਹਨ ਪਰ ਸਮੁੱਚੇ ਰੂਪ ਵਿੱਚ ਅਜਿਹੇ ਲੋਕਾਂ ਦੀ ਸੰਖਿਆ ਕੋਈ ਜ਼ਿਆਦਾ ਨਹੀਂ ਹੈ।ਇੱਕ ਕਿਆਸ ਇਹ ਵੀ ਹੈ ਕਿ ਇਸ ਨਾਲ ਉਹ ਸੰਭਾਲ ਕਾਮੇ ਜੋ ਬ੍ਰਿਟੇਨ ਵਿੱਚ ਆਉਣਾ ਚਾਹੁੰਦੇ ਹਨ ਆਪਣੇ ਪਰਿਵਾਰ ਪਿੱਛੇ ਛੱਡਣ ਦੀ ਸ਼ਰਤ ਕਾਰਨ ਇੱਥੇ ਆਉਣ ਤੋਂ ਝਿਜਕਣਗੇ।ਆਮਦਨੀ ਹੱਦ ਵਧਾਉਣ ਨਾਲ ਬ੍ਰਿਟੇਨ ਵਿੱਚ ਰਹਿ ਰਹੀਆਂ ਪਰਵਾਸੀ ਔਰਤਾਂ, ਵਿਦਿਆਰਥੀਆਂ ਸਮੇਤ ਉਨ੍ਹਾਂ ਲੋਕਾਂ ਉੱਪਰ ਜ਼ਿਆਦਾ ਅਸਰ ਪਵੇਗਾ ਜੋ ਘੱਟ ਕਮਾਉਂਦੇ ਹਨ।
The post ਬ੍ਰਿਟੇਨ ਵਿੱਚ ਵੱਸਣਾ ਹੁਣ ਹੋਵੇਗਾ ਹੋਰ ਵੀ ਔਖਾ, ਸਰਕਾਰ ਨੇ ਲਿਆਂਦੇ ਇਹ ਨਵੇਂ ਨਿਯਮ first appeared on Ontario Punjabi News.